ਅੱਠ ਜ਼ਿਲ੍ਹਿਆਂ ਦੇ ਪਟਵਾਰੀਆਂ ਨੇ ਮੁੱਖ ਮੰਤਰੀ ਮਾਨ ਦੇ ਹਲਕੇ ‘ਚ ਜਾ ਲਾ’ਤਾ ਧਰਨਾ, ਕਹਿੰਦੇ- ਲਾਰਿਆਂ ‘ਚ ਆ ਗਏ

ਅੱਠ ਜ਼ਿਲ੍ਹਿਆਂ ਦੇ ਪਟਵਾਰੀਆਂ ਨੇ ਮੁੱਖ ਮੰਤਰੀ ਮਾਨ ਦੇ ਹਲਕੇ ‘ਚ ਜਾ ਲਾ’ਤਾ ਧਰਨਾ, ਕਹਿੰਦੇ- ਲਾਰਿਆਂ ‘ਚ ਆ ਗਏ

ਧੂਰੀ (ਵੀਓਪੀ ਬਿਊਰੋ) ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ ਪਟਵਾਰੀਆਂ ਨੇ ਮੁੱਖ ਮੰਤਰੀ ਦੇ ਵਿਧਾਨ ਸਭਾ ਇਲਾਕੇ ਦੇ ਵਿੱਚ ਜਾ ਕੇ ਜੰਮ ਕੇ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਦੇ ਕੀਤੇ ਹੋਏ ਐਲਾਨ ਨੂੰ ਲਾਗੂ ਕਰਵਾਉਣ ਲਈ ਧਰਨਾ ਦੇਣਾ ਪੈ ਰਿਹਾ ਹੈ।

ਪ੍ਰਦਰਸ਼ਨਕਾਰੀ ਪਟਵਾਰੀਆਂ ਦੀ ਮੰਗ ਹੈ ਕਿ ਨਵੇਂ ਜੋ ਲੜਕੇ ਪਟਵਾਰੀ ਭਰਤੀ ਹੋਏ ਹਨ ਉਹਨਾਂ ਨੂੰ ਸਿਰਫ ਪੰਜ ਹਜ਼ਾਰ ਪ੍ਰਤੀ ਮਹੀਨਾ ਮਿਲ ਰਿਹਾ, ਜੋ ਕਿ ਨਾ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਕਿ 5000 ਦੀ ਜਗ੍ਹਾ 19,000 ਪ੍ਰਤੀ ਮਹੀਨਾ ਮਿਲੇਗਾ। ਲੇਕਿਨ ਸਿਰਫ ਇਹ ਐਲਾਨ ਹੀ ਸੀ।

ਧੂਰੀ ਵਿੱਚ ਅੱਜ ਸਾਡਾ ਇਹ ਸਿਰਫ਼ ਸੰਕੇਤਕ ਧਰਨਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵਿਧਾਨ ਸਭ ਹਲਕੇ ਧੂਰੀ ਵਿੱਚ ਅੱਜ ਪੰਜਾਬ ਦੇ ਅੱਠ ਜ਼ਿਲ੍ਹਿਆਂ ਤੋਂ ਆਏ ਪਟਵਾਰੀਆਂ ਨੇ ਇੱਕ ਵੱਡਾ ਇਕੱਠ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

error: Content is protected !!