ਮਿਊਜ਼ਕ ਤੇ ਸਿਆਸੀ ਖੇਡ ਦੀ ਭੇਟ ਚੜ ਗਿਆ ਮੇਰਾ ਪੁੱਤਰ : ਬਲਕੌਰ ਸਿੰਘ

ਮਿਊਜ਼ਕ ਤੇ ਸਿਆਸੀ ਖੇਡ ਦੀ ਭੇਟ ਚੜ ਗਿਆ ਮੇਰਾ ਪੁੱਤਰ : ਬਲਕੌਰ ਸਿੰਘ

ਮਾਨਸਾ (ਵੀਓਪੀ ਬਿਊਰੋ) ਯੂਪੀ ਦੇ ਵਿੱਚੋਂ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਸਿੱਧੂ ਦੇ ਕਤਲ ਵਿੱਚ ਮਿਊਜ਼ਿਕ ਇੰਡਸਟਰੀ ਅਤੇ ਰਾਜਨੀਤਿਕ ਲੋਕਾਂ ਦੇ ਹੱਥ ਹੋਣ ਦੀ ਗੱਲ ਕਹਿ ਰਹੇ ਸਨ ਜੋ ਵਾਇਰਲ ਫੋਟੋਆਂ ਨੇ ਸਾਬਤ ਕਰ ਸਕਣ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਸਨ ਅਤੇ ਇਸ ਦੇ ਪਿੱਛੇ ਮਯੂਜਿਕ ਇੰਡਸਟਰੀ ਤੇ ਰਾਜਨੀਤੀ ਲੋਕਾਂ ਦੇ ਹੱਥ ਹੋਣ ਦੀ ਗੱਲ ਕਹਿੰਦੇ ਸਨ ਅਤੇ ਇਸ ਦੇ ਪਿੱਛੇ ਰਾਜਨੀਤੀਕ ਲੋਕਾਂ ਦਾ ਹੱਥ ਵੀ ਜ਼ਰੂਰ ਨਿਕਲੇਗਾ ਕਿਉਂਕਿ ਕਰੋੜਾਂ ਰੁਪਏ ਦੇ ਹਥਿਆਰਾਂ ਦੀ ਅਦਾਇਗੀ ਕਿਸਨੇ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਸਿਰਫ ਉਨ੍ਹਾਂ ਦੇ ਪੁੱਤਰ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਨਾਮ ਅਤੇ ਰਾਜਨੀਤੀ ਦੇ ਵਿੱਚ ਆਉਣਾ ਹੀ ਕੁਝ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਸੀ।

ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਦਵਾਉਣ ਦੇ ਲਈ ਗੰਭੀਰ ਹੋਣ ਤਾਂ ਸਾਰਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਸਕਦੇ ਹਨ। ਉਨ੍ਹਾਂ ਕਿਹਾ ਕਿ ਤਸਵੀਰਾਂ ਦੇ ਵਿੱਚ ਹਥਿਆਰਾਂ ਦੇ ਜਖੀਰੇ ਨਾਲ ਤਸਵੀਰਾਂ ਕਰਵਾ ਕੇ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਇਨ੍ਹਾਂ ਲੋਕਾਂ ਦੇ ਹੌਸਲੇ ਕਿੰਨੇ ਬੁਲੰਦ ਸਨ ਉਨਾਂ ਕਿਹਾ ਕਿ ਰਾਜਨੀਤਕ ਵਿਅਕਤੀ ਦੇ ਸਬੰਧ ਵੀ ਸਾਬਤ ਹੋ ਗਏ ਹਨ।

error: Content is protected !!