ਕੱਲ੍ਹ ਤੋਂ ਸਸਤੇ ਹੋਣਗੇ ਟਮਾਟਰ, ਇੰਨੇ ਰੁਪਏ ਪ੍ਰਤੀ ਕਿਲੋ ਵਿਕਣਗੇ, ਕੇਂਦਰ ਸਰਕਾਰ ਨੇ ਜਾਰੀ ਕੀਤੇ ਹੁਕਮ

ਕੱਲ੍ਹ ਤੋਂ ਸਸਤੇ ਹੋਣਗੇ ਟਮਾਟਰ, ਇੰਨੇ ਰੁਪਏ ਪ੍ਰਤੀ ਕਿਲੋ ਵਿਕਣਗੇ, ਕੇਂਦਰ ਸਰਕਾਰ ਨੇ ਜਾਰੀ ਕੀਤੇ ਹੁਕਮ


ਵੀਓਪੀ ਬਿਊਰੋ, ਨਵੀਂ ਦਿੱਲੀ : ਮਹਿੰਗਾਈ ਕਾਰਨ ਦੇਸ਼ ਭਰ ਵਿਚ ਹਾਹਾਕਾਰ ਮਚੀ ਹੋਈ ਹੈ। ਪੈਟਰੋਲ ਡੀਜ਼ਲ ਤੋਂ ਲੈ ਕੇ ਖਾਣ ਪੀਣ ਦੇ ਸਾਮਾਨ ਤੇ ਸਬਜ਼ੀਆਂ ਤਕ ਦੀਆਂ ਕੀਮਤਾਂ ਅਸਮਾਨੀ ਚੜੀਆਂ ਹੋਈਆਂ ਹਨ। ਇਸ ਵਿਚਾਲੇ ਲੋਕਾਂ ਲਈ ਇਕ ਰਾਹਤ ਭਰੀ ਖਬਰ ਹੈ।200 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਣ ਵਾਲੇ ਟਮਾਟਰਾਂ ਦੀ ਕੀਮਤ 20 ਅਗਸਤ ਤੋਂ ਘਟਣ ਜਾ ਰਹੀ ਹੈ। ਕੇਂਦਰ ਸਰਕਾਰ ਨੇ 20 ਅਗਸਤ ਤੋਂ 40 ਰੁਪਏ ਕਿਲੋ ਟਮਾਟਰ ਵੇਚਣ ਦੇ ਹੁਕਮ ਜਾਰੀ ਕੀਤੇ ਹਨ।


ਮਹਿੰਗੇ ਟਮਾਟਰ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਭਾਰਤੀ ਰਾਸ਼ਟਰੀ ਸਹਿਕਾਰੀ ਉਪਭੋਗਤਾ ਫੈਡਰੇਸ਼ਨ (ਐੱਨਸੀਸੀਐੱਫ) ਤੇ ਭਾਰਤੀ ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਨੈਫੇਡ) ਐਤਵਾਰ ਤੋਂ 40 ਰੁਪਏ ਪ੍ਰਤੀ ਕਿੱਲੋ ਦੀ ਦਰ ’ਤੇ ਟਮਾਟਰ ਵੇਚਣਾ ਸ਼ੁਰੂ ਕਰਨਗੇ। ਪਹਿਲਾਂ ਵੀ ਦੋਵੇਂ ਸਹਿਕਾਰੀ ਕਮੇਟੀਆਂ ਆਮ ਲੋਕਾਂ ਨੂੰ ਰਿਆਇਤੀ ਦਰ ’ਤੇ ਟਮਾਟਰ ਵੇਚ ਰਹੀਆਂ ਹਨ। ਸ਼ੁਰੂਆਤ ’ਚ ਇਨ੍ਹਾਂ ਨੇ 90 ਰੁਪਏ ਪ੍ਰਤੀ ਕਿੱਲੋ ਦੀ ਕੀਮਤ ’ਤੇ ਟਮਾਟਰ ਵੇਚਣਾ ਸ਼ੁਰੂ ਕੀਤਾ ਸੀ ਪਰ ਬਾਅਦ ’ਚ ਹੌਲੀ-ਹੌਲੀ ਇਸ ਦੀ ਕੀਮਤ ਹੋਰ ਘੱਟ ਕੀਤੀ। ਆਖ਼ਰੀ ਵਾਰੀ ਪਰਚੂਨ ਕੀਮਤ ’ਚ ਸੋਧ 15 ਅਗਸਤ ਨੂੰ ਕੀਤੀ ਗਈ ਸੀ ਤੇ 50 ਰੁਪਏ ਪ੍ਰਤੀ ਕਿੱਲੋ ਟਮਾਟਰ ਦੀ ਦਰ ਤੈਅ ਕੀਤੀ ਗਈ ਸੀ। ਹੁਣ ਤੱਕ ਦੋਵੇਂ ਸਹਿਕਾਰੀ ਕਮੇਟੀਆਂ ਨੇ 15 ਲੱਖ ਕਿੱਲੋ ਤੋਂ ਜ਼ਿਆਦਾ ਟਮਾਟਰ ਖ਼ਰੀਦਿਆ ਹੈ ਤੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਪਰਚੂਨ ਗਾਹਕਾਂ ਨੂੰ ਰਿਆਇਤੀ ਦਰ ’ਤੇ ਵੇਚਿਆ ਹੈ। ਐੱਨਸੀਸੀਐੱਫ ਤੇ ਨੈਫੇਡ ਆਂਧਰ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਦੀਆਂ ਮੰਡੀਆਂ ਤੋਂ ਟਮਾਟਰ ਖ਼ਰੀਦ ਰਹੀਆਂ ਹਨ।

error: Content is protected !!