ਸ਼ਰਾਬ ਨਾਲ ਰੱਜੇ ਨੇ ਤਲਵਾਰ ਨਾਲ ਪਹਿਲਾਂ ਪਤਨੀ, ਫਿਰ ਜਵਾਨ ਧੀ ਤੇ ਮਾਸੂਮ ਪੁੱਤ ਨੂੰ ਬੁਰੀ ਤਰ੍ਹਾਂ ਵੱਢ ਕੇ ਉਤਾਰਿਆ ਮੌਤ ਦੇ ਘਾਟ, ਮਗਰੋਂ ਉਸੇ ਤਲਵਾਰ ਨਾਲ ਆਪਣਾ ਵੀ ਗਲਾ ਵੱਢ ਲਿਆ

ਸ਼ਰਾਬ ਨਾਲ ਰੱਜੇ ਨੇ ਤਲਵਾਰ ਨਾਲ ਪਹਿਲਾਂ ਪਤਨੀ, ਫਿਰ ਜਵਾਨ ਧੀ ਤੇ ਮਾਸੂਮ ਪੁੱਤ ਨੂੰ ਬੁਰੀ ਤਰ੍ਹਾਂ ਵੱਢ ਕੇ ਉਤਾਰਿਆ ਮੌਤ ਦੇ ਘਾਟ, ਮਗਰੋਂ ਉਸੇ ਤਲਵਾਰ ਨਾਲ ਆਪਣਾ ਵੀ ਗਲਾ ਵੱਢ ਲਿਆ


ਵੀਓਪੀ ਬਿਊਰੋ, ਉੱਜੈਨ- ਸ਼ਰਾਬ ਦੇ ਨਸ਼ੇ ਵਿਚ ਟੁੰਨ ਹੋਇਆ ਵਿਅਕਤੀ ਕੁੱਤੇ ਨੂੰ ਕੁੱਟਣ ਲੱਗਾ। ਪਰਿਵਾਰ ਨੇ ਰੋਕਿਆ ਤਾਂ ਤਲਵਾਰ ਨਾਲ ਪਹਿਲਾਂ ਪਤਨੀ ਤੇ ਫਿਰ ਬੱਚਿਆਂ ਦੀ ਹੱਤਿਆ ਕਰ ਦਿੱਤੀ। ਉਪਰੰਤ ਉਸੇ ਤਲਵਾਰ ਨਾਲ ਆਪਣਾ ਗਲਾ ਵੱਢ ਲਿਆ। ਇਹ ਵਾਰਦਾਤ ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਦੇ ਬੜਨਗਰ ਥਾਣਾ ਖੇਤਰ ’ਚ ਵਾਪਰੀ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਬੜਨਗਰ ਦੇ ਨੇੜੇ ਬਾਲੋਦਾ ਅਰਸੀ ਪਿੰਡ ਨਿਵਾਸੀ ਦਲੀਪ ਸ਼ਰਾਬ ਪੀਣ ਦਾ ਆਦੀ ਸੀ ਅਤੇ ਕੱਲ ਦੇਰ ਰਾਤ ਨਸ਼ੇ ’ਚ ਕੁੱਤੇ ਨੂੰ ਮਾਰਨ ਤੋਂ ਰੋਕਣ ’ਤੇ ਉਸ ਨੇ ਪਰਿਵਾਰ ’ਤੇ ਹਮਲਾ ਕਰ ਦਿੱਤਾ।


ਤਲਵਾਰ ਨਾਲ ਵਾਰ ਕਰ ਕੇ ਪਤਨੀ ਗੰਗਾ ਬਾਈ ਦੀ ਹੱਤਿਆ ਕੀਤੀ। ਇਸ ਤੋਂ ਬਾਅਦ ਉਸ ਨੇ ਧੀ ਨੇਹਾ (17) ਅਤੇ ਪੁੱਤਰ ਯੋਗਿੰਦਰ (14) ਦੀ ਵੀ ਤਲਵਾਰ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਘਟਨਾ ਦੌਰਾਨ ਘਰ ’ਚ ਮੌਜੂਦ ਦੋ ਹੋਰ ਬੱਚਿਆਂ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਦਲੀਪ ਨੇ ਵੀ ਤਲਵਾਰ ਨਾਲ ਆਪਣਾ ਗਲਾ ਕੱਟ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!