ਏਪੀ ਢਿੱਲੋਂ ਨਾਲ ਫੋਟੋਆਂ ਪੋਸਟ ਕਰ ਕੇ ਬਨੀਤਾ ਸੰਧੂ ਨੇ ਰਿਲੇਸ਼ਨਸ਼ਿਪ ਦੀ ਕੀਤੀ ਪੁਸ਼ਟੀ, ਦਿਲ ਦੀ ਇਮੋਜੀ ਪੋਸਟ ਕਰ ਕੇ ਲਿਖਿਆ ‘ਮੇਰੇ ਨਾਲ’ (ਵੇਖੋ ਤਸਵੀਰਾਂ)

ਏਪੀ ਢਿੱਲੋਂ ਨਾਲ ਫੋਟੋਆਂ ਪੋਸਟ ਕਰ ਕੇ ਬਨੀਤਾ ਸੰਧੂ ਨੇ ਰਿਲੇਸ਼ਨਸ਼ਿਪ ਦੀ ਕੀਤੀ ਪੁਸ਼ਟੀ, ਦਿਲ ਦੀ ਇਮੋਜੀ ਪੋਸਟ ਕਰ ਕੇ ਲਿਖਿਆ ‘ਮੇਰੇ ਨਾਲ’ (ਵੇਖੋ ਤਸਵੀਰਾਂ)


ਵੀਓਪੀ ਬਿਊਰੋ, ਨੈਸ਼ਨਲ- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਏਪੀ ਢਿੱਲੋਂ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਹਾਲ ਹੀ ਵਿਚ ਡਾਕੂਮੈਂਟਰੀ ‘AP Dhillon: First of a Kind’ ਰਿਲੀਜ਼ ਹੋਈ ਹੈ ਜੋ ਟ੍ਰੇਂਡ ਕਰ ਰਹੀ ਹੈ। ਉਧਰ, ਇਸੇ ਡਾਕੂਮੈਂਟਰੀ ਬਾਇਓਗ੍ਰਾਫੀ ਦੇ ਪ੍ਰੀਮੀਅਰ ਦੀਆਂ ਤਸਵੀਰਾਂ ਪੋਸਟ ਕਰ ਕੇ ਬਾਲੀਵੁੱਡ ਅਦਾਕਾਰਾ ਬਨੀਤਾ ਸੰਧੂ ਨੇ ਏਪੀ ਢਿੱਲੋਂ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਪੁਸ਼ਟੀ ਕੀਤੀ ਹੈ।


ਜਦੋਂ ਤੋਂ ਏਪੀ ਢਿੱਲੋਂ ਦਾ ਮਾਡਲ ਤੇ ਅਦਾਕਾਰਾ ਬਨੀਤਾ ਸੰਧੂ ਨਾਲ ਗੀਤ ‘ਵਿਦ ਯੂ’ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਦੋਵੇਂ ਰਿਲੇਸ਼ਨਸ਼ਿਪ ’ਚ ਹਨ।ਹੁਣ ਬਨੀਤਾ ਸੰਧੂ ਨੇ ਇੰਸਟਾਗ੍ਰਾਮ ’ਤੇ ਨਵੀਂ ਪੋਸਟ ਸਾਂਝੀ ਕਰ ਕੇ ਏਪੀ ਢਿੱਲੋਂ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਪੁਸ਼ਟੀ ਕਰ ਦਿੱਤੀ ਹੈ। ਬਨੀਤਾ ਨੇ 19 ਅਗਸਤ ਨੂੰ ਏ. ਪੀ. ਢਿੱਲੋਂ ਨਾਲ ਕੁਝ ਬੇਹੱਦ ਪਿਆਰੀਆਂ ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਏ. ਪੀ. ਢਿੱਲੋਂ ਦੀਆਂ ਹਨ, ਜਿਥੇ ਏ. ਪੀ. ਢਿੱਲੋਂ ਨਾਲ ਬਨੀਤਾ ਸੰਧੂ ਵੀ ਸ਼ਾਮਲ ਹੋਈ ਸੀ।

PunjabKesari
ਤਸਵੀਰਾਂ ਨਾਲ ਬਨੀਤਾ ਸੰਧੂ ਨੇ ਕੈਪਸ਼ਨ ’ਚ ‘ਮੇਰੇ ਨਾਲ’ ਲਿਖਿਆ ਹੈ ਤੇ ਇਸ ਦੇ ਨਾਲ ਹੀ ਇਕ ਦਿਲ ਵਾਲੀ ਇਮੋਜੀ ਵੀ ਬਣਾਈ ਹੈ। ਇਨ੍ਹਾਂ ਤਸਵੀਰਾਂ ’ਤੇ ਏ. ਪੀ. ਢਿੱਲੋਂ ਨੇ ਪਿੰਚਡ ਫਿੰਗਰਸ ਦੀ ਇਮੋਜੀ ਵਾਲਾ ਕੁਮੈਂਟ ਕੀਤਾ ਹੈ। ਦੋਵਾਂ ਨੂੰ ਕਈ ਵਾਰ ਇਕੱਠੇ ਵੀ ਦੇਖਿਆ ਗਿਆ ਹੈ। ਬਨੀਤਾ ਸੰਧੂ ਏਪੀ ਢਿੱਲੋਂ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ।

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਬਨੀਤਾ ਸੰਧੂ ਨੇ ਵਰੁਣ ਧਵਨ ਨਾਲ ਫਿਲਮ ਅਕਤੂਬਰ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਵਿੱਕੀ ਕੌਸ਼ਲ ਨਾਲ ਫਿਲਮ ਊਧਮ ਸਿੰਘ ‘ਚ ਵੀ ਨਜ਼ਰ ਆਈ ਸੀ। ਗੀਤਾਂ ਦੀ ਗੱਲ ਕਰੀਏ ਤਾਂ ‘ਵਿਦ ਯੂ’ਤੋਂ ਪਹਿਲਾਂ ਬਨੀਤਾ ਦਿਲਜੀਤ ਦੋਸਾਂਝ ਨਾਲ ਗੀਤ ‘ਜਿੰਦ ਮਾਹੀ’ ’ਚ ਨਜ਼ਰ ਆਈ ਸੀ।

PunjabKesari

error: Content is protected !!