ਪਤੀ-ਪਤਨੀ ਦਾ ਝਗੜਾ ਹੋਇਆ ਤਾਂ ਰੁੱਸ ਕੇ ਚਲੀ ਗਈ ਪੇਕੇ, ਭਰਾਵਾਂ ਨੇ ਤੈਸ਼ ‘ਚ ਆ ਕੇ ਜੀਜੇ ਦਾ ਹੀ ਕਤਲ ਕਰ’ਤਾ

ਪਤੀ-ਪਤਨੀ ਦਾ ਝਗੜਾ ਹੋਇਆ ਤਾਂ ਰੁੱਸ ਕੇ ਚਲੀ ਗਈ ਪੇਕੇ, ਭਰਾਵਾਂ ਨੇ ਤੈਸ਼ ‘ਚ ਆ ਕੇ ਜੀਜੇ ਦਾ ਹੀ ਕਤਲ ਕਰ’ਤਾ

 

ਗੜ੍ਹਵਾ (ਵੀਓਪੀ ਬਿਊਰੋ)- ਝਾਰਖੰਡ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭੈਣ ਦੀ ਸ਼ਿਕਾਇਤ ‘ਤੇ ਭਰਾਵਾਂ ਨੇ ਮਿਲ ਕੇ ਆਪਣੇ ਜੀਜਾ ਦਾ ਕਤਲ ਕਰ ਦਿੱਤਾ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਪੂਰਾ ਮਾਮਲਾ ਗੜ੍ਹਵਾ ਜ਼ਿਲ੍ਹੇ ਦੇ ਮੇਰਲ ਥਾਣਾ ਖੇਤਰ ਨਾਲ ਸਬੰਧਤ ਹੈ। ਸ਼ੇਖਾਵਤ ਅੰਸਾਰੀ ਇੱਥੇ ਗਰੁਆਸੋਤੀ ਪਿੰਡ ਵਿੱਚ ਰਹਿੰਦਾ ਹੈ। ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਸ ਦਾ 32 ਸਾਲਾ ਪੁੱਤਰ ਅਬਦੁਲ ਸੱਤਾਰ ਅੰਸਾਰੀ ਅਤੇ ਉਸ ਦੀ ਪਤਨੀ ਸਫੀਨਾ ਬੀਵੀ ਉਸ ਦੇ ਨਾਲ ਰਹਿੰਦੇ ਸਨ। ਨੂੰਹ ਅਤੇ ਬੇਟੇ ਵਿੱਚ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।

ਉਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਦੋਵਾਂ ਵਿਚਾਲੇ ਝਗੜਾ ਵਧ ਗਿਆ ਤਾਂ ਅਬਦੁਲ ਨੇ ਸਫੀਨਾ ਦੀ ਕੁੱਟਮਾਰ ਕੀਤੀ। ਲੜਾਈ ਤੋਂ ਬਾਅਦ ਸਫੀਨਾ ਆਪਣੇ ਪੇਕੇ ਘਰ ਯਾਨੀ ਫਰਤੀਆ ਪਿੰਡ ਚਲੀ ਗਈ। ਸਫੀਨਾ ਨੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ। ਭੈਣ ਦਾ ਦਰਦ ਸੁਣਿਆ ਤਾਂ ਉਸ ਦੇ ਭਰਾ ਹਜ਼ਰਤ ਅੰਸਾਰੀ, ਮਹਿਬੂਬ ਅੰਸਾਰੀ, ਅਬਰਾਰ ਅੰਸਾਰੀ ਉਸ ਦੇ ਸਹੁਰੇ ਘਰ ਪਹੁੰਚੇ ਜੋ ਕਿ ਮੇਰਲ ਥਾਣਾ ਖੇਤਰ ਹੈ। ਅਬਦੁਲ ਸੱਤਾਰ ਉਸ ਸਮੇਂ ਘਰ ਵਿੱਚ ਮੌਜੂਦ ਸੀ।

ਜਦੋਂ ਭਰਾਵਾਂ ਨੇ ਆਪਣੀ ਭੈਣ ‘ਤੇ ਕੁੱਟਮਾਰ ਦੀ ਸ਼ਿਕਾਇਤ ਕੀਤੀ ਤਾਂ ਅਬਦੁਲ ਸੱਤਾਰ ਅਤੇ ਉਨ੍ਹਾਂ ਵਿਚਾਲੇ ਝਗੜਾ ਵਧਣ ਲੱਗਾ। ਝਗੜੇ ਦੌਰਾਨ ਸਫੀਨਾ ਦੇ ਭਰਾਵਾਂ ਨੇ ਚਾਕੂ ਕੱਢ ਕੇ ਅਬਦੁਲ ਦੇ ਪੇਟ ‘ਚ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ। ਇਸ ਤੋਂ ਬਾਅਦ ਉਹ ਸਾਰੇ ਮੌਕੇ ਤੋਂ ਫਰਾਰ ਹੋ ਗਏ। ਅਬਦੁਲ ਦੀ ਇਹ ਹਾਲਤ ਦੇਖ ਕੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਣਾ ਚਾਹਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਅਬਦੁਲ ਦੇ ਪਿਤਾ ਸ਼ੇਖਾਵਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਸਫੀਨਾ , ਭਰਾ ਹਜ਼ਰਤ ਅੰਸਾਰੀ, ਅਬਰਾਰ ਅੰਸਾਰੀ, ਮਹਿਬੂਬ ਅੰਸਾਰੀ ਸਮੇਤ 4 ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

error: Content is protected !!