ਚੰਡੀਗੜ੍ਹ ਦੇ ਸੈਕਟਰ 34 ਦੀ ਸੜਕ ਉਤੇ ਹਾਈ ਵੋਲਟੇਜ ਡਰਾਮਾ, ਥੱਪੜੋ-ਥੱਪੜੀ ਹੋਈਆਂ ਔਰਤਾਂ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ ਦੇ ਸੈਕਟਰ 34 ਦੀ ਸੜਕ ਉਤੇ ਹਾਈ ਵੋਲਟੇਜ ਡਰਾਮਾ, ਥੱਪੜੋ-ਥੱਪੜੀ ਹੋਈਆਂ ਔਰਤਾਂ, ਵੀਡੀਓ ਹੋਈ ਵਾਇਰਲ


ਵੀਓਪੀ ਬਿਊਰੋ ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-34 ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੜਕ ‘ਤੇ ਤਿੰਨ ਤੋਂ ਚਾਰ ਔਰਤਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਹੋ ਰਹੀ ਹੈ। ਔਰਤਾਂ ਇੱਕ ਦੂਜੇ ਨੂੰ ਥੱਪੜ ਮਾਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰਾ ਵਿਵਾਦ ਕਾਰ ਨੂੰ ਗਲਤ ਸਾਈਡ ‘ਤੇ ਚਲਾਉਣ ਨੂੰ ਲੈ ਕੇ ਹੋਇਆ।


ਦੱਸ ਦਈਏ ਕਿ ਇਸ ਮਾਮਲੇ ‘ਚ ਅਜੇ ਤੱਕ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਇਕ ਕੁੜੀ ਕਾਰ ਨੂੰ ਗ਼ਲਤ ਸਾਈਡ ਚਲਾਉਂਦੀ ਆ ਰਹੀ ਸੀ ਕਿ ਇਸ ਦੌਰਾਨ ਇਕ ਹੋਰ ਕਾਰ ਨਾਲ ਹਾਦਸਾ ਹੋਣੋ ਮਸਾਂ ਬਚਿਆ। ਦੂਜੀ ਕਾਰ ਵਿਚ ਸਵਾਰ ਔਰਤ ਤੇ ਰਾਹਗੀਰ ਔਰਤਾਂ ਨੇ ਕੁੜੀ ਦਾ ਵਿਰੋਧ ਕੀਤਾ ਤਾਂ ਉਸ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਔਰਤਾਂ ਵਿਚਾਲੇ ਬਹਿਸ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਔਰਤਾਂ ਇਕ-ਦੂਜੇ ਨਾਲ ਥੱਪੜੋ-ਥੱਪੜੀ ਹੋ ਗਈਆਂ, ਕੁਝ ਸਮੇਂ ਲਈ ਸੜਕ ‘ਤੇ ਜਾਮ ਲੱਗ ਗਿਆ ਅਤੇ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੜਕ ਉਤੇ ਜਾਮ ਲਗ ਗਿਆ।


ਇਸ ਦੌਰਾਨ ਰਾਹਗੀਰਾਂ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਦੋਵਾਂ ਧਿਰਾਂ ਵਿਚ ਸ਼ਾਮ ਨੂੰ ਸਮਝੌਤਾ ਹੋ ਗਿਆ। ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

error: Content is protected !!