ਨਗਰ ਨਿਵਾਸੀਆਂ ਵੱਲੋਂ ਕਾਲੀਏ ਵਾਲਾ ਸਕੂਲ ਦੇ ਵਿਦਿਆਰਥੀ ਦਾ ਕੀਤਾ ਸਨਮਾਨ

ਨਗਰ ਨਿਵਾਸੀਆਂ ਵੱਲੋਂ ਕਾਲੀਏ ਵਾਲਾ ਸਕੂਲ ਦੇ ਵਿਦਿਆਰਥੀ ਦਾ ਕੀਤਾ ਸਨਮਾਨ

ਫਿਰੋਜ਼ਪੁਰ (ਜਤਿੰਦਰ ਪਿੰਕਲ) ਸੁਤੰਤਰਤਾ ਦਿਵਸ ਦੇ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏ ਵਾਲਾ ਬਲਾਕ ਘੱਲ ਖ਼ੁਰਦ ਜਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀ ਮਨਿੰਦਰ ਸਿੰਘ ਨੂੰ ਸਕਾਊਟਿੰਗ ਤਹਿਤ ਨੈਸ਼ਨਲ ਗੋਲਡਨ ਐਰੋ ਅਵਾਰਡ ਪ੍ਰਾਪਤ ਕਰਨ ਤੇ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਰਾਂਹੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਤੇ ਪਿੰਡ ਕਾਲੀਏ ਵਾਲਾ ਦੇ ਨਗਰ ਨਿਵਾਸੀਆਂ, ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ ਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਨਗਰ ਨਿਵਾਸੀਆਂ ਵੱਲੋਂ ਸਕਾਊਟਿੰਗ ਤਹਿਤ ਸਕੂਲ ਦੇ ਵਿਦਿਆਰਥੀ ਵੱਲੋਂ ਗੋਲਡਨ ਐਰੋ ਨੈਸ਼ਨਲ ਐਵਾਰਡ ਪ੍ਰਾਪਤ ਕਰਨ ਤੇ ਵਿਦਿਆਰਥੀਆਂ ਅਤੇ ਸਟਾਫ ਮੈਂਬਰ ਨੂੰ ਹੱਲਾਸ਼ੇਰੀ ਦੇਣ ਲਈ ਅਤੇ ਜੇਤੂ ਵਿਦਿਆਰਥੀ ਮਨਿੰਦਰ ਸਿੰਘ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ਤੇ ਸਕੂਲ ਪਹੁੰਚੇ। ਪਿੰਡ ਦੀ ਪੰਚਾਇਤ ਅਤੇ ਐੱਸ ਐਮ ਸੀ ਕਮੇਟੀ ਵੱਲੋਂ ਸਕੂਲ ਸਟਾਫ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ।

ਸਮਾਰੋਹ ਦੇ ਅੰਤ ਵਿੱਚ ਸਕੂਲ ਮੁਖੀ ਮੈਡਮ ਪਰਮਜੀਤ ਕੌਰ, ਮੈਡਮ ਕੰਚਨ ਬਾਲਾ ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਟਾਫ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਸਕੂਲ ਦੇ ਵਿਦਿਆਰਥੀ ਇਸ ਪ੍ਰਕਾਰ ਦੀਆਂ ਪ੍ਰਾਪਤੀਆਂ ਕਰਦੇ ਰਹਿਣਗੇ। ਇਸ ਮੌਕੇ ਤੇ ਦਰਸ਼ਨ ਸਿੰਘ, ਪ੍ਰਿਥੀਪਾਲ ਸਿੰਘ, ਸੁਖਚੈਨ ਸਿੰਘ ਨੰਬਰਦਾਰ, ਹਰਫੂਲ ਸਿੰਘ, ਸੁਹਾਵਾ ਸਿੰਘ, ਅਮਰ ਸਿੰਘ, ਗੁਰਲਾਲ ਸਿੰਘ, ਸਿਮਰਜੀਤ ਸਿੰਘ ਆਂਗਣਵਾੜੀ ਵਰਕਰ ਨਿਰਮਲ ਕੌਰ, ਗੁਰਦੇਵ ਕੌਰ, ਸਰਬਜੀਤ ਕੌਰ, ਚਰਨਜੀਤ ਕੌਰ ਅਤੇ ਸਕੂਲ ਸਟਾਫ ਹਾਜ਼ਰ ਸੀ।

error: Content is protected !!