ਗੀਤ ‘ਬੀ ਪਾਜ਼ਟਿਵ’ ਨਾਲ ਅਗਾਂਹ ਵਧਣ ਦੀ ਗੱਲ ਕੀਤੀ – ਗਾਮਾ ਸਿੱਧੂ

ਗੀਤ ‘ਬੀ ਪਾਜ਼ਟਿਵ’ ਨਾਲ ਅਗਾਂਹ ਵਧਣ ਦੀ ਗੱਲ ਕੀਤੀ – ਗਾਮਾ ਸਿੱਧੂ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ )ਲੈਕਚਰਾਰ, ਕਮੇਡੀਅਨ, ਐਂਕਰ, ਅਦਾਕਾਰ, ਗੀਤਕਾਰ, ਸਟੇਟ ਅਤੇ ਨੈਸ਼ਨਲ ਯੂਥ ਐਵਾਰਡ ਜੇਤੂ ਗਾਮਾ ਸਿੱਧੂ ਆਪਣੀ ਅਵਾਜ਼ ‘ਚ ਗਾਏ ਨਵੇਂ ਗੀਤ ‘ਬੀ ਪਾਜ਼ਟਿਵ’ ਨਾਲ ਚਰਚਾ ਵਿਚ ਹੈ। ਖੇਲਾ ਪ੍ਰੋਡਕਸ਼ਨਜ਼ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਵਿੱਚ ਹਰ ਓਸ ਇਨਸਾਨ ਦੀ ਕਹਾਣੀ ਹੈ ਜਿਸ ਨੇ ਅੱਗੇ ਵਧਣ ਲਈ ਸੰਘਰਸ਼ ਕੀਤਾ ਹੈ ਜਾਂ ਕਰ ਰਿਹਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਗਾਮਾ ਸਿੱਧੂ ਨੇ ਕਿਹਾ ਕਿ ਉਹ ਹਮੇਸ਼ਾ ਹੀ ਪਾਏਦਾਰ ਲੇਖਣੀ ਅਤੇ ਗਾਇਕੀ ਦੇ ਹਮਾਇਤੀ ਰਹੇ ਹਨ। ਇਸ ਗੀਤ ਵਿੱਚ ਵੀ ਓਸ ਨੇ ਏਹੀ ਸੁਨੇਹਾ ਦਿੱਤਾ ਹੈ ਕਿ ਹਿੰਮਤ ਰੱਖੀਏ ਤਾਂ ਹਰ ਔਖੀ ਮੰਜ਼ਿਲਾਂ ਸਰ ਹੋ ਜਾਂਦੀ ਹੈ। ਓਹਨਾ ਕਿਹਾ ਕਿ ਇਸ ਗੀਤ ਦਾ ਮਿਊਜ਼ਿਕ ਐੱਸ ਪੀ ਸਾਜਨ ਨੇ ਦਿੱਤਾ ਹੈ। ਵੀਡਿਉ ਡਾਇਰੈਕਟਰ ਅਵਤਾਰ ਭੁੱਲਰ ਅਤੇ ਪ੍ਰੋਡਿਊਸਰ ਸਤਵਿੰਦਰ ਖੇਲਾ ਅਤੇ ਦਲਜੀਤ ਖੇਲਾ ਹਨ।
ਸਤਿੰਦਰ ਸਰਤਾਜ, ਕੁਲਵਿੰਦਰ ਬਿੱਲਾ, ਐਮੀ ਵਿਰਕ ਆਦਿ ਚੋਟੀ ਦੇ ਗਾਇਕਾਂ ਲਈ ਗੀਤ ਲਿਖ ਚੁੱਕੇ ਗਾਮਾ ਸਿੱਧੂ ਦਾ ਆਪਣੀ ਅਵਾਜ਼ ‘ਚ ਆਇਆ ਗੀਤ ‘ਬੀ ਪਾਜ਼ਟਿਵ’ ਹਰ ਵਰਗ ਦੇ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ।

ਗਾਮਾ ਸਿੱਧੂ ਨੇ ਕਿਹਾ ਕਿ ਇਸ ਗੀਤ ਨੇ ਓਸ ਨੂੰ ਗਾਇਕੀ ਖ਼ੇਤਰ ਵਿੱਚ ਅੱਗੇ ਵਧਣ ਦਾ ਹੌਂਸਲਾ ਦਿੱਤਾ ਹੈ ਅਤੇ ਓਹ ਅੱਗੇ ਤੋਂ ਵੀ ਸਾਰਥਿਕ ਗੀਤ ਲੈਕੇ ਆਉਂਦਾ ਰਹੇਗਾ।

error: Content is protected !!