ਕਿਸੇ ਦੇ ਘਰ ਆ ਕੇ ਕਰਦਾ ਰਿਹਾ 3-4 ਦਿਨ ਨਸ਼ੇ, ਓਵਰਡੋਜ਼ ਨਾਲ ਹੋ ਗਈ ਮੌਤ

ਕਿਸੇ ਦੇ ਘਰ ਆ ਕੇ ਕਰਦਾ ਰਿਹਾ 3-4 ਦਿਨ ਨਸ਼ੇ, ਓਵਰਡੋਜ਼ ਨਾਲ ਹੋ ਗਈ ਮੌਤ

ਵੀਓਪੀ ਬਿਊਰੋ – ਅੰਮ੍ਰਿਤਸਰ ਦੇ ਤਰਨਤਾਰਨ ਰੋਡ ‘ਤੇ ਸਥਿਤ ਮਾਤਾ ਗੰਗਾ ਜੀ ਨਗਰ ਇਲਾਕੇ ਦੇ ਵਿਚ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 3 ਦਿਨ ਪਹਿਲਾ ਇਸ ਘਰ ਵਿੱਚ ਆਇਆ ਸੀ ਅਤੇ ਜਾਨ-ਪਹਿਚਾਨ ਵਾਲੇ ਨੇ ਹੀ ਰਹਿਣ ਲਈ ਘਰ ਦਿੱਤਾ ਸੀ।


ਲੋਕਾਂ ਨਾਲ ਗੱਲਬਾਤ ਕਰਨ ‘ਤੇ ਪਤਾ ਲਗਿਆ ਕਿ ਇਸ ਘਰ ਦੇ ਵਿਚ ਨਸ਼ਾ ਸ਼ਰੇਆਮ ਵਿਕਦਾ ਹੈ ਇਸ ਦੇ ਨਾਲ ਨਾਲ ਅਸ਼ਲੀਲ ਹਰਕਤਾਂ ਵੀ ਹੁੰਦੀਆਂ ਨੇ ਪਰ ਲੋਕ ਕੈਮਰੇ ਤੇ ਬੋਲਣ ਤੋਂ ਡਰਦੇ ਹਨ।


ਪੋਸ਼ ਏਰੀਏ ਦੇ ਵਿੱਚ ਇਹ ਇਕਲੌਤਾ ਮਕਾਨ ਹੈ ਜੋ ਚੰਗਾ ਤਰ੍ਹਾਂ ਨਹੀਂ ਬਣਿਆ ਤਾਂ ਜੋ ਲੋਕਾਂ ਨੂੰ ਸ਼ੱਕ ਨਾ ਹੋਵੇ ਕਿ ਇਥੇ ਨਸ਼ਾ ਵਿਕਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ 10- 12 ਲੋਕ ਰੋਜ਼ ਨਸ਼ਾ ਕਰਨ ਆਉਂਦੇ ਹਨ ਪਰ ਇਸ ਦੇ ਬਾਵਜੂਦ ਸਭ ਚੁੱਪ ਹਨ। ਅਖੀਰ ਹੋਰ ਕਿੰਨੀ ਦੇਰ ਤੱਕ ਪੰਜਾਬ ਦੀ ਜਵਾਨੀ ਨਸ਼ੇ ਨਾਲ ਹੀ ਮਰਦੀ ਰਹੇਗੀ।

error: Content is protected !!