ਪ੍ਰਦਰਸ਼ਨ ਕਰਦੇ ਕਿਸਾਨ ਦੀ ਮੌਤ ‘ਤੇ ਚੰਨੀ ਨੇ ਘੇਰੀ ‘ਆਪ’ ਸਰਕਾਰ, ਕਿਹਾ- ਭਗਵੰਤ ਮਾਨ ‘ਤੇ ਦਰਜ ਕਰੋ ਕਤਲ ਦਾ ਕੇਸ

ਪ੍ਰਦਰਸ਼ਨ ਕਰਦੇ ਕਿਸਾਨ ਦੀ ਮੌਤ ‘ਤੇ ਚੰਨੀ ਨੇ ਘੇਰੀ ‘ਆਪ’ ਸਰਕਾਰ, ਕਿਹਾ- ਭਗਵੰਤ ਮਾਨ ‘ਤੇ ਦਰਜ ਕਰੋ ਕਤਲ ਦਾ ਕੇਸ

 

ਰੋਪੜ (ਵੀਓਪੀ ਬਿਊਰੋ) ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਤੇ ਇੱਕ ਕਿਸਾਨ ਦੀ ਹੋਈ ਮੋਤ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਬਰਗਾੜੀ ਕਾਂਢ ਨੂੰ ਲੈ ਕੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ‘ਤੇ ਪਰਚਾ ਦਰਜ ਕੀਤਾ ਜਾ ਸਕਦਾ ਹੈ ਤਾਂ ਮੋਜੂਦਾ ਗ੍ਰਹਿ ਮੰਤਰੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਹੈ ਤਾਂ ਮਾਨ ‘ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਅੱਜ ਸਾਰੇ ਪੰਜਾਬ ਵਿੱਚ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਗਰੀਬ ਕਿਸਾਨ ਦਾ ਲੜਕਾ ਦੱਸਣ ਵਾਲੇ ਭਗਵੰਤ ਮਾਨ ਨੇ ਆਪਣਾ ਮੋਢਾ ਕਿਸਾਨ ਵਿਰੋਧੀ ਤਾਕਤਾਂ ਨੂੰ ਵਰਤਣ ਲਈ ਦੇ ਦਿੱਤਾ ਹੈ।

error: Content is protected !!