ਟਾਂਗਰੀ ਨਦੀ ਵਿਚੋਂ ਮਿਲੀਆਂ ਦੋ ਮਾਸੂਮ ਬੱਚੀਆਂ ਦੀਆਂ ਲਾਸ਼ਾਂ

ਟਾਂਗਰੀ ਨਦੀ ਵਿਚੋਂ ਮਿਲੀਆਂ ਦੋ ਮਾਸੂਮ ਬੱਚੀਆਂ ਦੀਆਂ ਲਾਸ਼ਾਂ


ਵੀਓਪੀ ਬਿਊਰੋ, ਦੇਵੀਗੜ੍ਹ : ਟਾਂਗਰੀ ਨਦੀ ਵਿਚੋਂ ਦੋ ਮਾਸੂਮ ਬੱਚੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਥਾਣਾ ਜੁਲਕਾਂ ਦੀ ਪੁਲਿਸ ਨੇ ਇਸ ਸਬੰਧੀ 174 ਦੀ ਕਾਰਵਾਈ ਕਰ ਕੇ ਦੇਹਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਬੱਚੀਆਂ ਦਾ ਸਸਕਾਰ ਕਰ ਦਿੱਤਾ ਗਿਆ ਹੈ।


ਦਰਅਸਲ ਬੀਤੇ ਦਿਨੀਂ ਦੇਵੀਗੜ੍ਹ ਤੋਂ 10 ਕਿਲੋਮੀਟਰ ਦੂਰ ਪਿੰਡ ਬੁੱਧਮੋਰ ਨੇੜੇ ਟਾਂਗਰੀ ਨਦੀ ਦੇ ਕੰਢੇ ਅਮਰੂਦ ਦੇ ਬੂਟੇ ਤੋਂ ਅਮਰੂਦ ਤੋੜਦੀਆਂ ਦੋ ਛੋਟੀਆਂ ਬੱਚੀਆਂ ਡੂੰਘੇ ਪਾਣੀ ਵਿੱਚ ਡਿੱਗ ਗਈਆਂ ਸਨ, ਉਨ੍ਹਾਂ ਦੋਵਾਂ ਦੀਆਂ ਮਿ੍ਰਤਕ ਦੇਹਾਂ ਮਿਲ ਗਈਆਂ ਹਨ। ਜਾਣਕਾਰੀ ਅਨੁਸਾਰ ਪਿੰਡ ਬੁਧਮੋਰ ਦੀਆਂ ਦੋ ਲੜਕੀਆਂ ਮੰਜੂ (11 ਸਾਲ) ਪੁੱਤਰੀ ਗੁਰਮੀਤ ਸਿੰਘ ਤੇ ਮਨਦੀਪ ਕੌਰ (9 ਸਾਲ) ਪੁੱਤਰੀ ਕੁਲਦੀਪ ਸਿੰਘ ਆਪਣੇ ਦਾਦੇ ਨਾਲ ਸਵੇਰੇ ਸਾਢੇ 10 ਵਜੇ ਦੇ ਕਰੀਬ ਗਈਆਂ ਸਨ ਜੋ ਕਿ ਟਾਂਗਰੀ ਨਦੀ ਦੇ ਕੰਢੇ ਤੋਂ ਪਸ਼ੂਆਂ ਲਈ ਘਾਹ ਵੱਢਣ ਗਿਆ ਸੀ। ਉਥੇ ਟਾਂਗਰੀ ਦੇ ਕੰਢੇ ’ਤੇ ਅਮਰੂਦ ਦਾ ਬੂਟਾ ਸੀ ਜਿਸ ਤੋਂ ਇਹ ਬੱਚੀਆਂ ਅਮਰੂਦ ਤੋੜਨ ਲੱਗ ਪਈਆਂ ਅਤੇ ਅਚਾਨਕ ਟਾਂਗਰੀ ਦੇ ਡੂੰਘੇ ਪਾਣੀ ’ਚ ਡਿੱਗ ਗਈਆਂ। ਇਸ ਦੀ ਸੂਚਨਾ ਪੁਲਿਸ ਚੌਕੀ ਰੌਹੜ ਜਾਗੀਰ ਨੂੰ ਦਿੱਤੀ ਗਈ ਤੇ ਥਾਣਾ ਮੁਖੀ ਜੁਲਕਾਂ ਹਰਜਿੰਦਰ ਸਿੰਘ ਢਿੱਲੋਂ, ਚੌਕੀ ਇੰਚਾਰਜ ਸੂਬਾ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਇਸ ਘਟਨਾ ਦੀ ਸੂਚਨਾ ਸੁਣਦੇ ਹੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਜਿਨ੍ਹਾਂ ਨੇ ਪਰਿਵਾਰ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ।

error: Content is protected !!