‘ਦੇਸੀ ਦੇਸੀ ਨਾ ਬੋਲਿਆ ਕਰ’ ਗੀਤ ਦੇ ਮਸ਼ਹੂਰ ਹਰਿਆਣਾ ਗਾਇਕ ਦਾ ਦੇਹਾਂਤ, ਹਿਸਾਰ ਦੇ ਨਿੱਜੀ ਹਸਪਤਾਲ ਵਿਚ ਲਿਆ ਆਖਰੀ ਸਾਹ

‘ਦੇਸੀ ਦੇਸੀ ਨਾ ਬੋਲਿਆ ਕਰ’ ਗੀਤ ਦੇ ਮਸ਼ਹੂਰ ਹਰਿਆਣਾ ਗਾਇਕ ਦਾ ਦੇਹਾਂਤ, ਹਿਸਾਰ ਦੇ ਨਿੱਜੀ ਹਸਪਤਾਲ ਵਿਚ ਲਿਆ ਆਖਰੀ ਸਾਹ


ਵੀਓਪੀ ਬਿਊਰੋ, ਹਰਿਆਣਾ-‘ਦੇਸੀ-ਦੇਸੀ ਨਾ ਬੋਲਿਆ ਕਰ…’ ਗੀਤ ਨਾਲ ਮਸ਼ਹੂਰ ਹੋਏ ਹਰਿਆਣਾ ਦੇ ਗਾਇਕ ਰਾਜੂ ਪੰਜਾਬੀ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਹਿਸਾਰ ਦੇ ਇਕ ਨਿੱਜੀ ਹਸਪਤਾਲ ‘ਚ ਸਵੇਰੇ 4 ਵਜੇ ਰਾਜੂ ਪੰਜਾਬੀ ਨੇ ਆਖਰੀ ਸਾਹ ਲਿਆ। ਆਪਣੇ ਗੀਤ ਦੇਸੀ-ਦੇਸੀ ਨਾ ਬੋਲਿਆਕਰ ਨਾਲ ਉਹ ਪੂਰੇ ਉੱਤਰ ਭਾਰਤ ‘ਚ ਪ੍ਰਸਿੱਧ ਹੋ ਗਏ ਸਨ। ਰਾਜੂ ਪੰਜਾਬੀ ਦੀ ਉਮਰ 40 ਸਾਲ ਸੀ। ਗਾਇਕ ਪੀਲੀਆ ਤੋਂ ਪੀੜਤ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ‘ਚ ਵੀ ਸੁਧਾਰ ਹੋ ਰਿਹਾ ਸੀ। ਫਿਰ ਘਰ ਭੇਜ ਦਿੱਤਾ ਗਿਆ ਪਰ ਅਚਾਨਕ ਰਾਜੂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਦੁਬਾਰਾ ਦਾਖਲ ਕਰਵਾਉਣਾ ਪਿਆ ਸੀ। ਹਰਿਆਣਾ ਦੇ ਪ੍ਰਸਿੱਧ ਗਾਇਕ ਦੇ ਅਚਾਨਕ ਦੇਹਾਂਤ ਦੀ ਖ਼ਬਰ ਨਾਲ ਉਨ੍ਹਾਂ ਦਾ ਪਰਿਵਾਰ ਤੇ ਪ੍ਰਸ਼ੰਸਕ ਸਦਮੇ ਵਿੱਚ ਹਨ। ਦੱਸ ਦੇਈਏ ਕਿ ਰਾਜੂ ਦੇ ਪਰਿਵਾਰ ‘ਚ ਪਤਨੀ ਤੇ ਤਿੰਨ ਬੇਟੀਆਂ ਹਨ। ਰਾਜੂ ਦੀ ਮੌਤ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਰਿਸ਼ਤੇਦਾਰ ਹਿਸਾਰ ਪਹੁੰਚ ਰਹੇ ਹਨ। ਰਾਜੂ ਦਾ ਸਸਕਾਰ ਹਿਸਾਰ ‘ਚ ਕੀਤਾ ਜਾਵੇਗਾ।


ਰਾਜੂ ਦਾ ਘਰ ਹਿਸਾਰ ਦੇ ਆਜ਼ਾਦ ਨਗਰ ‘ਚ ਹੈ, ਜਿੱਥੇ ਇਸ ਸਮੇਂ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਆਖਰੀ ਵਾਰ ਦੇਖਣ ਲਈ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦੀ ਅੰਤਿਮ ਵਿਦਾਈ ਉਨ੍ਹਾਂ ਦੇ ਜੱਦੀ ਪਿੰਡ ਰਾਵਤਸਰ ਖੇੜਾ ਤੋਂ ਹੀ ਹੋਵੇਗੀ। ਦੱਸ ਦੇਈਏ ਕਿ ਰਾਜੂ ਦੀ ਆਵਾਜ਼ ਦੇ ਲੱਖਾਂ ਲੋਕ ਦੀਵਾਨੇ ਹਨ, ਉਨ੍ਹਾਂ ਦੇ ਗੀਤ ਤੂ ਚੀਜ਼ ਲਾਜਵਾਬ, ਸਾਲਿਡ ਬਾਡੀ ਵਰਗੇ ਗਾਣੇ ਕਾਫੀ ਮਸ਼ਹੂਰ ਹੋਏ ਹਨ। ਰਾਜੂ ਪੰਜਾਬੀ ਤੇ ਸਪਨਾ ਚੌਧਰੀ ਦੀ ਜੋੜੀ ਹਰਿਆਣਾ ‘ਚ ਕਾਫੀ ਮਸ਼ਹੂਰ ਹੋਈ ਸੀ। ਦੋਵਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਰਾਜੂ ਨੇ ਆਪਣਾ ਆਖਰੀ ਗੀਤ 12 ਅਗਸਤ ਨੂੰ ਹੀ ਰਿਲੀਜ਼ ਕੀਤਾ ਸੀ। ਹਸਪਤਾਲ ‘ਚ ਦਾਖ਼ਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਗੀਤ ਰਿਲੀਜ਼ ਕੀਤਾ। ਇਸ ਗੀਤ ਨੂੰ ਬਣਾਉਣ ‘ਚ ਰਾਜੂ ਨੂੰ ਕਰੀਬ 2 ਸਾਲ ਦਾ ਸਮਾਂ ਲੱਗਾ। ਗੀਤ ਦੇ ਬੋਲ “ਆਪਕੇ ਮਿਲਕੇ ਯਾਰਾ ਹਮਕੋ ਅੱਛਾ ਲਗਾ ਥਾ” ਹਨ।

error: Content is protected !!