ਇਸ ਜ਼ਿਲ੍ਹੇ ਵਿਚ ਲਗਾਤਾਰ ਦੋ ਵਾਰਦਾਤਾਂ, ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ, ਇਕ ਦੁਕਾਨ ਵਿਚੋਂ ਲੁੱਟ ਕੇ ਲੈ ਗਏ 35 ਹਜ਼ਾਰ

ਇਸ ਜ਼ਿਲ੍ਹੇ ਵਿਚ ਲਗਾਤਾਰ ਦੋ ਵਾਰਦਾਤਾਂ, ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ, ਇਕ ਦੁਕਾਨ ਵਿਚੋਂ ਲੁੱਟ ਕੇ ਲੈ ਗਏ 35 ਹਜ਼ਾਰ


ਵੀਓਪੀ ਬਿਊਰੋ, ਅੰਮ੍ਰਿਤਸਰ-ਪੰਜਾਬ ਭਰ ਵਿਚ ਲੁੱਟਾਂ ਖੋਹਾਂ ਕਤਲੋਗਾਰਤ ਦੀਆਂ ਵਾਰਦਾਤਾਂ ਵਿਚ ਬੇਤਹਾਸ਼ਾ ਵਾਧਾ ਹੋ ਗਿਆ ਹੈ। ਰੋਜ਼ਾਨਾ ਅਜਿਹੀਆਂ ਮੰਦਭਾਗੀਆਂ ਖਬਰਾਂ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ। ਹੁਣ ਅਜਿਹੀਆਂ ਹੀ ਦੋ ਵਾਰਦਾਤਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਵਾਪਰੀਆਂ।

ਲੁਟੇਰਿਆਂ ਨੇ ਤਰਨਤਾਰਨ ਰੋਡ ‘ਤੇ ਇਕ ਸੁਨਿਆਰੇ ਦੀ ਦੁਕਾਨ ‘ਤੇ ਲੁੱਟ ਕੀਤੀ, ਜਦਕਿ ਦੂਜੇ ਪਾਸੇ ਛੇਹਰਟਾ ‘ਚ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਤੇ ਨਕਦੀ ਲੁੱਟ ਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਤਰਨਤਾਰਨ ਰੋਡ ‘ਤੇ ਸਥਿਤ ਵਾਹਿਗੁਰੂ ਜਵੈਲਰਜ਼ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਦੁਕਾਨ ਦੇ ਮਾਲਕ ਹਰੀ ਸਿੰਘ ਨੇ ਦਸਿਆ ਕਿ ਸਾਰੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ‘ਤੇ ਅਪਣਾ ਕੰਮ ਕਰ ਰਹੇ ਸਨ। ਇਸ ਤੋਂ ਬਾਅਦ ਤਿੰਨ ਨਕਾਬਪੋਸ਼ ਵਿਅਕਤੀ ਦੁਕਾਨ ‘ਚ ਦਾਖਲ ਹੋਏ। ਜਿਨ੍ਹਾਂ ਵਿਚੋਂ ਦੋ ਕੋਲ ਪਿਸਤੌਲ ਸਨ।


ਲੁਟੇਰਿਆਂ ਨੇ ਆਉਂਦਿਆਂ ਹੀ ਸਾਰਿਆਂ ਉਤੇ ਪਿਸਤੌਲ ਤਾਣ ਲਈ। ਲੁਟੇਰਿਆਂ ਨੇ ਪਹਿਲਾਂ ਕਰੀਬ 35 ਹਜ਼ਾਰ ਦੀ ਨਕਦੀ ਲੁੱਟੀ ਅਤੇ ਫਿਰ ਦੁਕਾਨ ‘ਚ ਰੱਖੇ ਚਾਂਦੀ ਦੇ ਗਹਿਣੇ ਵੀ ਚੋਰੀ ਕਰ ਲਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਐਸ.ਐਚ.ਓ. ਰਣਜੀਤ ਸਿੰਘ ਨੇ ਦਸਿਆ ਕਿ ਘਟਨਾ ਦੀ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਲਈ ਹੈ। ਲੁਟੇਰਿਆਂ ਦੀ ਪਛਾਣ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਸ ਦੇ ਨਾਲ ਹੀ ਲੁਟੇਰਿਆਂ ਦਾ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ, ਜੋ ਕਿ ਦੇਸੀ ਕੱਟਾ ਹੈ। ਜਿਸ ਨੂੰ ਲੁਟੇਰੇ ਲੁੱਟਣ ਸਮੇਂ ਦੁਕਾਨ ਅੰਦਰ ਹੀ ਛੱਡ ਗਏ ਸਨ।

error: Content is protected !!