ਹੜ੍ਹ ਵਿਚ ਫਸੇ ਲੋਕਾਂ ਨੂੰ ਬਚਾਉਂਦਿਆਂ ਖੁਦ ਰੁੜ੍ਹੇ ਤਿੰਨ ਨੌਜਵਾਨ, ਦੋ ਨੇ ਦਰੱਖਤਾਂ ਦੀ ਟਾਹਣੀ ਫੜ ਬਚਾ ਲਈ ਜਾਨ, ਇਕ ਦੀ ਮੌਤ

ਹੜ੍ਹ ਵਿਚ ਫਸੇ ਲੋਕਾਂ ਨੂੰ ਬਚਾਉਂਦਿਆਂ ਖੁਦ ਰੁੜ੍ਹੇ ਤਿੰਨ ਨੌਜਵਾਨ, ਦੋ ਨੇ ਦਰੱਖਤਾਂ ਦੀ ਟਾਹਣੀ ਫੜ ਬਚਾ ਲਈ ਜਾਨ, ਇਕ ਦੀ ਮੌਤ


ਵੀਓਪੀ ਬਿਊਰੋ, ਫਾਜ਼ਿਲਕਾ : ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚੋਂ ਲੰਘਦੇ ਸਤਲੁਜ ਦਰਿਆ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਕਾਰਨ ਆਮ ਲੋਕਾਂ ਦਾ ਜੀਵਨ ਔਖਾ ਹੋ ਗਿਆ ਹੈ। ਲੋਕ ਇਕ-ਦੂਜੇ ਦੀ ਮਦਦ ਲਈ ਘਰੋਂ ਨਿਕਲ ਰਹੇ ਹਨ। ਉਧਰ, ਪਿੰਡ ਹਸਤਾ ਕਲਾਂ ਦੇ ਤਿੰਨ ਨੌਜਵਾਨ ਹੜ੍ਹ ਪੀੜਤਾਂ ਦੀ ਸੇਵਾ ਕਰਨ ਲਈ ਪਾਣੀ ਨਾਲ ਘਿਰੇ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢਣ ਲਈ ਰੇਤੇ ਵਾਲੀ ਭੈਣੀ ਪੁੱਜੇ, ਜਿੱਥੇ ਲੋਕਾਂ ਨੂੰ ਪਾਣੀ ਵਿੱਚੋਂ ਕੱਢਦੇ ਅਤੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਂਦੇ ਹੋਏ ਤਿੰਨ ਨੌਜਵਾਨ ਪੈਰ ਤਿਲਕਣ ਕਾਰਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਨੇ ਦਰੱਖਤਾਂ ਦੀਆਂ ਟਾਹਣੀਆਂ ਫੜ ਕੇ ਆਪਣੀ ਜਾਨ ਬਚਾ ਲਈ ਅਤੇ ਤੀਜਾ ਨੌਜਵਾਨ ਅਮਰਜੀਤ ਸਿੰਘ ਪੁੱਤਰ ਸ਼ੰਭੂ ਸਿੰਘ ਤੇਜ਼ ਵਹਾਅ ਵਿਚ ਰੁੜ੍ਹ ਗਿਆ।

ਜਾਣਕਾਰੀ ਦਿੰਦਿਆਂ ਏਐੱਸਆਈ ਮਿਲਖ ਰਾਜ ਨੇ ਦੱਸਿਆ ਕਿ ਤੇਜ਼ ਵਹਾਅ ’ਚ ਰੁੜ੍ਹੇ ਅਮਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਐੱਨਡੀਆਰਐੱਫ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਸ ਦੀ ਮ੍ਰਿਤਕ ਦੇਹ ਨੂੰ 15 ਘੰਟਿਆਂ ਬਾਅਦ ਲੱਭ ਲਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਅਗਲੀ ਕਾਰਵਾਈ ਕੀਤੀ ਜਾਵੇਗੀ।

error: Content is protected !!