ਕੁੜੀ ਨੇ ਵਿਆਹ ਤੋਂ ਕੀਤੀ ਨਾਂਹ ਤਾਂ 23 ਸਾਲਾ ਮੁੰਡੇ ਨੇ ਜ਼ਹਿਰ ਨਿਗਲ ਕੇ ਜੀਵਨ ਲੀਲ੍ਹਾ ਹੀ ਕਰ ਲਈ ਖ਼ਤਮ

ਕੁੜੀ ਨੇ ਵਿਆਹ ਤੋਂ ਕੀਤੀ ਨਾਂਹ ਤਾਂ 23 ਸਾਲਾ ਮੁੰਡੇ ਨੇ ਜ਼ਹਿਰ ਨਿਗਲ ਕੇ ਜੀਵਨ ਲੀਲ੍ਹਾ ਹੀ ਕਰ ਲਈ ਖ਼ਤਮ

ਵੀਓਪੀ ਬਿਊਰੋ, ਖੰਨਾ : ਲੜਕੀ ਵੱਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਇਕ ਨੌਜਵਾਨ ਨੇ ਜ਼ਹਿਰ ਪੀ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮਾਮਲੇ ‘ਚ ਲੜਕੀ ਦੀ ਗਿ੍ਫ਼ਤਾਰੀ ਨਾ ਹੋਣ ਉਤੇ ਮਾਂ ਨੇ ਮਰਨ ਵਰਤ ‘ਤੇ ਬੈਠਣ ਦੀ ਚਿਤਾਵਨੀ ਦਿੱਤੀ ਹੈ। ਲੜਕਾ ਖੰਨਾ ਦੇ ਪਿੰਡ ਸਲੌਦੀ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਸਾਹਿਲ ਸੀ।


ਜਾਣਕਾਰੀ ਅਨੁਸਾਰ 30 ਜੁਲਾਈ ਨੂੰ ਸਾਹਿਲ ਆਪਣੇ ਘਰ ਇਹ ਆਖ ਕੇ ਗਿਆ ਕਿ ਉਹ ਲੜਕੀ ਨੂੰ ਮਿਲਣ ਪੰਚਕੂਲਾ ਜਾ ਰਿਹਾ ਹੈ। ਸ਼ਾਮ ਨੂੰ ਜਦੋਂ ਉਹ ਵਾਪਸ ਆਇਆ ਤਾਂ ਉਸਦੀ ਤਬੀਅਤ ਬਹੁਤ ਖ਼ਰਾਬ ਸੀ। ਪਰਿਵਾਰਕ ਮੈਂਬਰਾਂ ਵੱਲੋਂ ਪੁੱਛਣ ‘ਤੇ ਸਾਹਿਲ ਨੇ ਦੱਸਿਆ ਕਿ ਲੜਕੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਦੁਖੀ ਹੋ ਕੇ ਉਸ ਨੇ ਖੰਨਾ ਵਾਪਸ ਆਉਂਦੇ ਸਮੇਂ ਸਰਹਿੰਦ ਨਹਿਰ ਦੇ ਕੰਢੇ ਜ਼ਹਿਰ ਪੀ ਲਿਆ। ਨੌਜਵਾਨ ਦੀ ਹਾਲਤ ਵਿਗੜਨ ‘ਤੇ ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਖੰਨਾ ਅਤੇ ਬਾਅਦ ‘ਚ ਚੰਡੀਗੜ੍ਹ ਦੇ ਨਿੱਜੀ ਹਸਪਤਾਲ ਲੈ ਗਏ ਪਰ ਪੰਜ-ਛੇ ਦਿਨ ਚੱਲੇ ਇਲਾਜ ਦੌਰਾਨ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ।


ਲੜਕੇ ਵੱਲੋਂ ਖ਼ੁਦਕੁਸ਼ੀ ਕਰ ਲੈਣ ਤੋਂ ਬਾਅਦ ਥਾਣਾ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਖ਼ੁਦਕੁਸ਼ੀ ਨੋਟ ਤੇ ਰਿਸ਼ਤੇਦਾਰਾਂ ਦੇ ਬਿਆਨਾਂ ‘ਤੇ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਪਰ 17 ਦਿਨ ਬੀਤ ਜਾਣ ‘ਤੇ ਵੀ ਉਸ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ। ਇਸ ਕਰ ਕੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਲੜਕੇ ਦੀ ਮਾਂ ਨੇ ਹੁਣ ਫ਼ਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਦਫ਼ਤਰ ਅੱਗੇ ਮਰਨ ਵਰਤ ‘ਤੇ ਬੈਠਣ ਦੀ ਚਿਤਾਵਨੀ ਦਿੱਤੀ ਹੈ। ਮ੍ਰਿਤਕ ਸਾਹਿਲ ਦੀ ਮਾਤਾ ਪ੍ਰਵੀਨ ਕੌਰ ਨੇ ਦੱਸਿਆ ਕਿ ਉਹ 17 ਦਿਨਾਂ ਤੋਂ ਥਾਣਾ ਸਰਹਿੰਦ ਦੇ ਚੱਕਰ ਲਗਾ ਰਹੀ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
ਫ਼ਤਹਿਗੜ੍ਹ ਸਾਹਿਬ ਦੇ ਐੱਸਪੀ (ਆਈ) ਰਾਕੇਸ਼ ਯਾਦਵ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ, ਉਹ ਜਾਂਚ ਕਰਵਾ ਰਹੇ ਹਨ। ਜਲਦ ਹੀ ਮੁਲਜ਼ਮ ਲੜਕੀ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!