ਵਿਦੇਸ਼ ਜਾਣ ਤੋਂ ਪਹਿਲਾਂ ਰਾਤ ਦੋਸਤਾਂ ਨਾਲ ਪਾਰਟੀ ਕਰ ਕੇ ਪਰਤਦੇ ਨੂੰ ਸ਼ਰਾਬੀ ਪਿਕਅਪ ਡਰਾਈਵਰ ਨੇ ਮਾਰੀ ਟੱਕਰ, ਹਸਪਤਾਲ ਵਿਚ ਇਲਾਜ ਦੌਰਾਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਵਿਦੇਸ਼ ਜਾਣ ਤੋਂ ਪਹਿਲਾਂ ਰਾਤ ਦੋਸਤਾਂ ਨਾਲ ਪਾਰਟੀ ਕਰ ਕੇ ਪਰਤਦੇ ਨੂੰ ਸ਼ਰਾਬੀ ਪਿਕਅਪ ਡਰਾਈਵਰ ਨੇ ਮਾਰੀ ਟੱਕਰ, ਹਸਪਤਾਲ ਵਿਚ ਇਲਾਜ ਦੌਰਾਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਵੀਓਪੀ ਬਿਊਰੋ, ਲੁਧਿਆਣਾ-ਜ਼ਿਲ੍ਹੇ ਦੇ ਸ਼ਹਿਰ ਖੰਨਾ ਵਿਚ ਮੰਗਲਵਾਰ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ। ਵਿਦੇਸ਼ ਜਾਣ ਦੀ ਤਿਆਰੀ ਕਰਦੇ ਰਾਤ ਦੋਸਤਾਂ ਨਾਲ ਪਾਰਟੀ ਤੋਂ ਪਰਤਦੇ ਬਾਈਕ ਸਵਾਰ ਨੌਜਵਾਨ ਨੂੰ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬਾਈਕ ਸਵਾਰ ਦੀ ਮੌਤ ਹੋ ਗਈ। ਟੱਕਰ ਮਗਰੋਂ ਪਿਕਅੱਪ ਵੀ ਪਲਟ ਗਈ ਤੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ। ਪਿਕਅੱਪ ‘ਚ ਸ਼ਰਾਬ ਦੀ ਬੋਤਲ ਮਿਲੀ, ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਕਾਰਨ ਇਹ ਹਾਦਸਾ ਵਾਪਰਿਆ।


ਜਾਣਕਾਰੀ ਮੁਤਾਬਕ ਸਾਹਿਲ ਆਪਣੇ ਮੋਟਰ ਸਾਈਕਲ ‘ਤੇ ਘਰ ਜਾ ਰਿਹਾ ਸੀ। ਉਸ ਦੇ ਪਿੱਛੇ ਨੌਜਵਾਨ ਗਗਨਦੀਪ ਵੀ ਬਾਈਕ ‘ਤੇ ਸਵਾਰ ਸੀ। ਉਸ ਨੇ ਦੇਖਿਆ ਕਿ ਤੇਜ਼ ਰਫਤਾਰ ਮਹਿੰਦਰਾ ਪਿਕਅੱਪ ਨੇ ਗਲਤ ਸਾਈਡ ਤੋਂ ਆ ਕੇ ਸਾਹਿਲ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ। ਰਫਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਨੇ ਪਿਕਅੱਪ ‘ਤੇ ਕੰਟਰੋਲ ਗੁਆ ਦਿੱਤਾ ਤੇ ਇਹ ਬਾਈਕ ਨਾਲ ਟਕਰਾ ਕੇ ਪਲਟ ਗਈ।
ਦੂਜੇ ਪਾਸੇ ਹਾਦਸੇ ਵਿੱਚ ਮਰਨ ਵਾਲਾ ਸਾਹਿਲ (24) ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸਾਹਿਲ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। ਉਹ ਸੈਮਸੰਗ ਕੰਪਨੀ ‘ਚ ਬਤੌਰ ਪ੍ਰਮੋਟਰ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਾਹਿਲ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਮੰਗਲਵਾਰ ਰਾਤ ਨੂੰ ਦੋਸਤਾਂ ਨਾਲ ਪਾਰਟੀ ‘ਤੇ ਗਿਆ ਸੀ। ਉਹ ਦੇਰ ਰਾਤ ਖੰਨਾ ਤੋਂ ਮੋਟਰ ਸਾਈਕਲ ਲੈ ਕੇ ਘਰ ਜਾ ਰਿਹਾ ਸੀ।

ਰਸਤੇ ‘ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਗਗਨਦੀਪ ਨੇ ਤੁਰੰਤ ਪੁਲਿਸ ਤੇ ਐਂਬੂਲੈਂਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਾਈਕ ਨੂੰ ਕਬਜ਼ੇ ‘ਚ ਲੈ ਲਿਆ ਤੇ ਸਾਹਿਲ ਨੂੰ ਐਂਬੂਲੈਂਸ ‘ਚ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

error: Content is protected !!