ਸੜਕ ਪਾਰ ਕਰ ਰਹੇ 12 ਸਾਲਾ ਮਾਸੂਮ ਪੀਆਰਟੀਸੀ ਬੱਸ ਨੇ ਦਰੜਿਆ, ਇਲਾਜ ਦੌਰਾਨ ਹੋਈ ਮੌਤ

ਸੜਕ ਪਾਰ ਕਰ ਰਹੇ 12 ਸਾਲਾ ਮਾਸੂਮ ਪੀਆਰਟੀਸੀ ਬੱਸ ਨੇ ਦਰੜਿਆ, ਇਲਾਜ ਦੌਰਾਨ ਹੋਈ ਮੌਤ


ਵੀਓਪੀ ਬਿਊਰੋ, ਸਭਰਾ : ਬੱਸ ਅੱਡਾ ਹਰੀਕੇ ਨੇੜੇ 12 ਸਾਲਾ ਬੱਚਾ ਸੜਕ ਪਾਰ ਕਰ ਰਿਹਾ ਸੀ ਕਿ ਬੱਸ ਨੇ ਬੱਚੇ ਨੂੰ ਦਰੜ ਦਿੱਤਾ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਵਨ ਕੁਮਾਰ ਪੁੱਤਰ ਬੱਲਭਦਰ ਦਾਸ ਵਾਸੀ ਹਰੀਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਤਾਏ ਦਾ ਪੁੱਤਰ ਪੂਵਸ਼ ਮੱਤਲ (12) ਸੜਕ ਪਾਰ ਕਿਹਾ ਸੀ।

ਇਸੇ ਦੌਰਾਨ ਮੱਖੂ ਵੱਲੋਂ ਆਈ ਪੀਆਰਟੀਸੀ ਪਟਿਆਲਾ ਦੀ ਬੱਸ ਨੰਬਰ ਪੀਬੀ11 ਬੀਯੂ 4247 ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਹਰੀਕੇ ਪੱਤਣ ਦੀ ਪੁਲਿਸ ਨੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਬਣੀ ਬੱਸ ਦੇ ਚਾਲਕ ਬਲਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭੂਬੰਆ ਜ਼ਿਲ੍ਹਾ ਪਟਿਆਲਾ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!