ਗਲਤ ਸਾਈਡ ਤੋਂ ਆ ਰਹੇ ਟਿੱਪਰ ਦੀ ਲਪੇਟ ਵਿਚ ਆਏ ਦੋ ਬਾਈਕ ਸਵਾਰ ਅਗਲੇ ਟਾਇਰਾਂ ਵਿਚ ਬੁਰੀ ਤਰ੍ਹਾਂ ਫਸੇ, ਕੜੀ ਮੁਸ਼ਕਤ ਕਰ ਕੱਢ ਕੇ ਭੇਜਿਆ ਹਸਪਤਾਲ , ਇਲਾਜ ਦੌਰਾਨ ਦੋਵਾਂ ਦੀ ਮੌਤ

ਗਲਤ ਸਾਈਡ ਤੋਂ ਆ ਰਹੇ ਟਿੱਪਰ ਦੀ ਲਪੇਟ ਵਿਚ ਆਏ ਦੋ ਬਾਈਕ ਸਵਾਰ ਅਗਲੇ ਟਾਇਰਾਂ ਵਿਚ ਬੁਰੀ ਤਰ੍ਹਾਂ ਫਸੇ, ਕੜੀ ਮੁਸ਼ਕਤ ਕਰ ਕੱਢ ਕੇ ਭੇਜਿਆ ਹਸਪਤਾਲ , ਇਲਾਜ ਦੌਰਾਨ ਦੋਵਾਂ ਦੀ ਮੌਤ


ਮਾਲੇਰਕੋਟਲਾ (ਸ਼ਹਾਬੂਦੀਨ)- ਗਲਤ ਸਾਈਡ ਤੋਂ ਆ ਰਹੇ ਰੇਤੇ ਨਾਲ ਲੱਦੇ ਟਿੱਪਰ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਦਰੜ ਦਿੱਤਾ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਹਾਦਸਾ ਸਥਾਨਕ ਮਾਲੇਰਕੋਟਲਾ-ਖੰਨਾ ਰੋਡ ’ਤੇ ਪਿੰਡ ਰਜਿੰਦਰ ਨਗਰ (ਨਵਾਂ ਜਮਾਲਪੁਰਾ) ਨੇੜੇ ਬੀਤੇ ਦਿਨ ਵਾਪਰਿਆ। ਜਾਣਕਾਰੀ ਮੁਤਾਬਕ ਟਿੱਪਰ ਹੇਠਾਂ ਦਰੜੇ ਗਏ ਦੋਵੇਂ ਮੋਟਰਸਾਈਕਲ ਸਵਾਰਾਂ ਨੂੰ ਗੰਭੀਰ ਹਾਲਤ ’ਚ ਰਾਹਗੀਰਾਂ ਨੇ ਟਿੱਪਰ ਹੇਠੋਂ ਭਾਰੀ ਮੁਸ਼ੱਕਤ ਪਿੱਛੋਂ ਕੱਢ ਕੇ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖ਼ਲ ਕਰਵਾਇਆ ਸੀ। ਹਸਪਤਾਲ ਦੇ ਡਾਕਟਰਾਂ ਨੇ ਦੋਵਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਤੁਰੰਤ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਸੀ।


ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ 8 ਵਜੇ ਮਾਲੇਰਕੋਟਲਾ ਖੰਨਾ ਸੜਕ ’ਤੇ ਪਿੰਡ ਰਜਿੰਦਰਨਗਰ (ਨਵਾਂ ਜਮਾਲਪੁਰਾ) ਨੇੜੇ ਖੰਨੇ ਵੱਲ ਤੋਂ ਕਥਿਤ ਗਲਤ ਸਾਈਡ ਆ ਰਹੇ ਉਕਤ ਹਾਦਸਾਗ੍ਰਸਤ ਰੇਤੇ ਦੇ ਭਰੇ ਟਿੱਪਰ ਨੇ ਸਾਹਮਣੇ ਤੋਂ ਆਪਣੀ ਸਾਈਡ ’ਤੇ ਆ ਰਹੇ ਇਕ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀਆਂ ਅਬਦੁਲ ਸ਼ਕੂਰ ਅਤੇ ਮੁਹੰਮਦ ਅਸ਼ਰਫ ਨੂੰ ਬੂਰੀ ਤਰ੍ਹਾਂ ਦਰੜ ਦਿੱਤਾ। ਹਾਦਸਾ ਐਨਾ ਭਿਆਨਕ ਸੀ ਕਿ ਮੋਟਰਸਾਈਕਲ ਸਮੇਤ ਦੋਵੇਂ ਸਵਾਰ ਟਿੱਪਰ ਦੇ ਅਗਲੇ ਟਾਇਰਾਂ ਵਿਚਕਾਰ ਬੁਰੀ ਤਰ੍ਹਾਂ ਫਸ ਗਏ ਸਨ, ਜਿਨ੍ਹਾਂ ਨੂੰ ਟਿੱਪਰ ਹੇਠੋਂ ਕੱਢਣ ਲਈ ਲੋਕਾਂ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ। ਚਸ਼ਮਦੀਦਾਂ ਮੁਤਾਬਕ ਟਿੱਪਰ ਡਰਾਈਵਰ ਕਾਫ਼ੀ ਦੂਰੀ ਤੋਂ ਗਲਤ ਸਾਈਡ ਆ ਰਿਹਾ ਸੀ। ਐੱਸ. ਐੱਚ. ਓ. ਥਾਣਾ ਸਦਰ ਅਹਿਮਦਗੜ੍ਹ ਅਜੀਤ ਸਿੰਘ ਮੁਤਾਬਕ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਟਿੱਪਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!