ਸਕੂਲ ਦੀ ਛੱਤ ਡਿੱਗਣ ਦੇ ਮਾਮਲੇ ‘ਚ ਭਾਜਪਾ ਆਗੂ ਖਿਲਾਫ਼ ਮਾਮਲਾ ਦਰਜ, ਇਕ ਲੇਡੀ ਟੀਚਰ ਦੀ ਹੋਈ ਸੀ ਮੌਤ

ਸਕੂਲ ਦੀ ਛੱਤ ਡਿੱਗਣ ਦੇ ਮਾਮਲੇ ‘ਚ ਭਾਜਪਾ ਆਗੂ ਖਿਲਾਫ਼ ਮਾਮਲਾ ਦਰਜ, ਇਕ ਲੇਡੀ ਟੀਚਰ ਦੀ ਹੋਈ ਸੀ ਮੌਤ

ਲੁਧਿਆਣਾ (ਵੀਓਪੀ ਬਿਊਰੋ) ਮੁੱਲਾਂਪੁਰ ਵਿੱਚ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਇੱਕ ਅਧਿਆਪਕ ਦੀ ਮੌਤ ਅਤੇ ਤਿੰਨ ਅਧਿਆਪਕਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਪੁਲੀਸ ਨੇ ਠੇਕੇਦਾਰ ਅਤੇ ਭਾਜਪਾ ਆਗੂ ਅਨਮੋਲ ਰਤਨ ਵਾਸੀ ਜਗਰਾਉਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਸ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਅਨਮੋਲ ਰਤਨ ਦੇ ਪਿਤਾ ਕਾਲਾ ਕਤਿਆਲ ਜਗਰਾਉਂ ਵਿੱਚ ਭਾਜਪਾ ਦੇ ਕੌਂਸਲਰ ਸਨ। ਅਨਮੋਲ ਰਤਨ ਖੁਦ ਭਾਜਪਾ ‘ਚ ਕਈ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਫਿਲਹਾਲ ਉਹ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਗੌਰਤਲਬ ਹੈ ਕਿ ਬੁੱਧਵਾਰ ਨੂੰ ਸਰਕਾਰੀ ਸਕੂਲ ਦੇ ਕੁਝ ਅਧਿਆਪਕ ਸਕੂਲ ਦੇ ਕਮਰੇ ਵਿੱਚ ਬੈਠੇ ਸਨ। ਫਿਰ ਦੂਜੀ ਮੰਜ਼ਿਲ ਤੋਂ ਲੈਂਟਰ ਡਿੱਗਣ ਕਾਰਨ ਛੱਤ ਡਿੱਗ ਗਈ। ਇਸ ਕਾਰਨ ਤਿੰਨ ਅਧਿਆਪਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਦਕਿ ਅਧਿਆਪਕ ਰਵਿੰਦਰਪਾਲ ਕੌਰ ਦੀ ਮੌਤ ਹੋ ਗਈ।

ਪ੍ਰਸ਼ਾਸਨ ਨੇ ਦੇਰ ਰਾਤ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਥਾਣਾ ਮੁੱਲਾਂਪੁਰ ਨੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!