ਅਧਿਕਾਰੀ ਦੀ ਕੋਠੀ ਵਿਚ ਚੱਲ ਰਿਹਾ ਸੀ ਹਾਈ ਪ੍ਰੋਫਾਈਲ ਸੈਕਸ ਰੈਕੇਟ, ਛਾਪੇਮਾਰੀ ਦੌਰਾਨ ਛੇ ਔਰਤਾਂ ਤੇ ਕਈ ਵਿਅਕਤੀ ਕਾਬੂ, ਮਾਮਲਾ ਠੱਪਣ ਦੀ ਕੀਤੀ ਜਾਣ ਲੱਗੀ ਕੋਸ਼ਿਸ਼

ਅਧਿਕਾਰੀ ਦੀ ਕੋਠੀ ਵਿਚ ਚੱਲ ਰਿਹਾ ਸੀ ਹਾਈ ਪ੍ਰੋਫਾਈਲ ਸੈਕਸ ਰੈਕੇਟ, ਛਾਪੇਮਾਰੀ ਦੌਰਾਨ ਛੇ ਔਰਤਾਂ ਤੇ ਕਈ ਵਿਅਕਤੀ ਕਾਬੂ, ਮਾਮਲਾ ਠੱਪਣ ਦੀ ਕੀਤੀ ਜਾਣ ਲੱਗੀ ਕੋਸ਼ਿਸ਼


ਵੀਓਪੀ ਬਿਊਰੋ, ਲੁਧਿਆਣਾ-ਕਾਲਜ ਰੋਡ ’ਤੇ ਸਥਿਤ ਇਕ ਕੋਠੀ ਅੰਦਰ ਚਲਦੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਛਾਪੇਮਾਰੀ ਕਰ ਕੇ ਕੁਝ ਔਰਤਾਂ ਅਤੇ ਵਿਅਕਤੀਆਂ ਨੂੰ ਫੜਿਆ ਹੈ, ਜਿਨ੍ਹਾਂ ਨੂੰ ਪੁਲਿਸ ਕੈਲਾਸ਼ ਨਗਰ ਚੌਕੀ ਲੈ ਕੇ ਆਈ। ਇਹ ਮਾਮਲਾ ਹਾਈ ਪ੍ਰੋਫਾਈਲ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਮਹਿਲਾ ਇਕ ਅਧਿਕਾਰੀ ਦੀ ਕੋਠੀ ਵਿਚ ਸੈਕਸ ਰੈਕੇਟ ਚਲਾ ਰਹੀ ਸੀ।
ਜਿਉਂ ਹੀ ਮੀਡੀਆ ਨੂੰ ਪਤਾ ਲੱਗਾ ਤਾਂ ਚੌਕੀ ਦੇ ਬਾਹਰ ਜਮਾਵੜਾ ਲੱਗ ਗਿਆ ਪਰ ਪੁਲਿਸ ਨੇ ਚੌਕੀ ਦਾ ਗੇਟ ਵੀ ਬੰਦ ਕਰ ਦਿੱਤਾ। ਭਾਵੇਂ ਇਸ ਮਾਮਲੇ ’ਚ ਅਜੇ ਕਿਸੇ ਵੀ ਵੱਡੇ ਅਧਿਕਾਰੀ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।


ਜਾਣਕਾਰੀ ਮੁਤਾਬਕ ਏ. ਸੀ. ਪੀ. (ਸਿਵਲ ਲਾਈਨ) ਦੀ ਅਗਵਾਈ ’ਚ ਥਾਣਾ ਡਵੀਜ਼ਨ ਨੰ. 8 ਦੇ ਐੱਸ. ਐੱਚ. ਓ. ਵਿਜੇ ਕੁਮਾਰ ਨਾਲ ਪੁਲਿਸ ਪਾਰਟੀ ਨੇ ਦੇਰ ਸ਼ਾਮ ਨੂੰ ਕਾਲਜ ਰੋਡ ’ਤੇ ਇਕ ਕੋਠੀ ’ਚ ਰੇਡ ਮਾਰੀ। ਦੱਸਿਆ ਜਾ ਰਿਹਾ ਹੈ ਕਿ ਅੰਦਰ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ। ਰੇਡ ਦੌਰਾਨ ਪੁਲਿਸ ਨੇ ਅੰਦਰੋਂ ਲਗਪਗ 6 ਔਰਤਾਂ ਤੇ ਹੋਰ ਕੁਝ ਲੋਕਾਂ ਨੂੰ ਫੜਿਆ ਹੈ, ਜਿਨ੍ਹਾਂ ਨੂੰ ਥਾਣੇ ਲਿਆਉਣ ਦੀ ਬਜਾਏ ਚੌਕੀ ਲਿਜਾਇਆ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਮਾਮਲਾ ਹਾਈ ਪ੍ਰੋਫਾਈਲ ਹੈ। ਇਸ ਲਈ ਪੁਲਿਸ ਇਸ ਮਾਮਲੇ ਨੂੰ ਛੁਪਾਉਣ ਦਾ ਯਤਨ ਕਰ ਰਹੀ ਹੈ। ਇਸ ਲਈ ਪੁਲਿਸ ਨੇ ਚੌਕੀ ਦਾ ਗੇਟ ਤੱਕ ਬੰਦ ਕਰ ਲਿਆ ਸੀ। ਏ. ਸੀ. ਪੀ. ਜਗਰੂਪ ਕੌਰ ਬਾਠ ਦਾ ਕਹਿਣਾ ਹੈ ਕਿ ਅਜੇ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਖਿ਼ਲਾਫ਼ ਕਾਰਵਾਈ ਕੀਤੀ ਜਾਵੇਗੀ।

error: Content is protected !!