ਜਰਮਨੀ ਤੋਂ ਸਕੀਆਂ ਭੈਣਾਂ  ਸਿੱਧੂ ਮੂਸੇਵਾਲਾ ਦੇ ਘਰ ਪੁੱਜ ਕੇ ਹੋਈਆਂ ਭਾਵੁਕ, ਥਾਪੀ ਮਾਰ ਕੇ ਦਿੱਤੀ ਸ਼ਰਧਾਂਜਲੀ, ਸਿੱਧੂ ਲਈ ਇਨਸਾਫ ਬਾਰੇ ਕਹੀ ਵੱਡੀ ਗੱਲ

ਜਰਮਨੀ ਤੋਂ ਸਕੀਆਂ ਭੈਣਾਂ  ਸਿੱਧੂ ਮੂਸੇਵਾਲਾ ਦੇ ਘਰ ਪੁੱਜ ਕੇ ਹੋਈਆਂ ਭਾਵੁਕ, ਥਾਪੀ ਮਾਰ ਕੇ ਦਿੱਤੀ ਸ਼ਰਧਾਂਜਲੀ, ਸਿੱਧੂ ਲਈ ਇਨਸਾਫ ਬਾਰੇ ਕਹੀ ਵੱਡੀ ਗੱਲ


ਵੀਓਪੀ ਬਿਊਰੋ, ਮਾਨਸਾ-ਮਰਹੂਮ ਸਿੱਧੂ ਮੂਸੇਵਾਲਾ ਦਾ ਫੇਨ ਪੰਜਾਬ ਤੇ ਭਾਰਤ ਹੀ ਨਹੀਂ ਦੁਨੀਆ ਭਰ ਦੇ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਮੂਸੇਵਾਲਾ ਦੇ ਘਰ ਰੋਜ਼ਾਨਾਂ ਹੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਉਸ ਦੇ ਪ੍ਰਸ਼ੰਸਕ ਪਹੁੰਚ ਰਹੇ ਹਨ। ਹੁਣ ਜਰਮਨੀ ਤੋਂ ਦੋ ਸਕੀਆਂ ਭੈਣਾਂ ਸਿੱਧੂ ਮੂਸੇਵਾਲਾ ਘਰ ਪਹੁੰਚੀਆਂ ਤੇ ਉਸ ਦੇ ਪਰਿਵਾਰ ਨੂੰ ਮਿਲੀਆਂ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਸਿੱਧੂ ਮੂਸੇਵਾਲਾ ਨੂੰ ਥਾਪੀ ਮਾਰ ਕੇ ਸ਼ਰਧਾਂਜਲੀ ਦਿੱਤੀ।


ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਵਹੀਕਲਾਂ ਨੂੰ ਦੇਖਿਆ ਤੇ ਉਸ ਥਾਰ ਗੱਡੀ ਨੂੰ ਵੀ ਦੇਖਿਆ ਜਿਸ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਉਸ ਗੱਡੀ ਦੇ ਨਾਲ ਵੀ ਤਸਵੀਰਾਂ ਕਰਵਾਈਆਂ।
ਉਨ੍ਹਾਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀਆਂ ਫੈਨ ਹਨ ਅਤੇ ਉਸ ਦੇ ਗੀਤਾਂ ਨੂੰ ਪਿਆਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦਾ ’47’ ਗੀਤ ਉਨ੍ਹਾਂ ਦਾ ਪਸੰਦੀਦਾ ਗੀਤ ਹੈ ਜਿਸ ਵਿੱਚ ਉਨ੍ਹਾਂ ਮਸ਼ਹੂਰ ਰੈਪਰ ਸਟੈਫਲਿਨ ਨਾਲ ਕੰਮ ਕੀਤਾ ਸੀ।


ਇਸ ਦੌਰਾਨ ਇਨ੍ਹਾਂ ਲੜਕੀਆਂ ਦੇ ਨਾਲ ਭਾਰਤੀ ਪਰਿਵਾਰ ਦੀ ਕ੍ਰਿਸ਼ਨਾ ਕੌਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਜਰਮਨੀ ਵਿਖੇ ਰਹੇ ਹਨ। ਦੋ ਜਰਮਨੀ ਦੀਆਂ ਲੜਕੀਆਂ ਵੀ ਉਹਨਾਂ ਦੇ ਨਾਲ ਇੰਡੀਆ ਆਈਆਂ ਹਨ। ਕ੍ਰਿਸ਼ਨਾ ਕੌਰ ਨੇ ਦੱਸਿਆ ਕਿ ਇਨ੍ਹਾਂ ਕੁੜੀਆਂ ਦਾ ਸੁਫਨਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣਾ ਚਾਹੁੰਦੀਆਂ ਸਨ ਉਹਨਾਂ ਕਿਹਾ ਕਿ ਇਹਨਾਂ ਲੜਕੀਆਂ ਦਾ ਸੁਫਨਾ ਅੱਜ ਪੂਰਾ ਹੋਇਆ ਹੈ । ਉਨ੍ਹਾਂ ਕਿਹਾ ਕਿ ਜਿਸ ਦਿਨ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਉਸ ਦਿਨ ਹਰ ਪੰਜਾਬੀ ਪਰਿਵਾਰ ਦੀਆਂ ਅੱਖਾਂ ਨਮ ਹੋਈਆਂ ਸਨ। ਇਹ ਲੜਕੀਆਂ ਸਿੱਧੂ ਦੇ ਘਰ ਆ ਕੇ ਭਾਵੁਕ ਹੁੰਦੀਆਂ ਹੋਈਆਂ ਵੀ ਨਜ਼ਰ ਆਈਆਂ।

error: Content is protected !!