ਜੇਸੀਬੀ ਚਲਾਉਣ ਵਾਲੇ ਨਾਲ ਭੱਜ ਗਈ ਭੈਣ, ਲੋਕ ਦੇਣ ਲੱਗੇ ਮਿਹਣੇ, ਭਰਾ ਨੇ ਦੇ ਦਿੱਤੀ ਜਾਨ, ਮਾਂ ਦਾ ਜਿਊਂਦੇ ਜੀਅ ਮਰਨ ਵਾਲਾ ਹਾਲ

ਜੇਸੀਬੀ ਚਲਾਉਣ ਵਾਲੇ ਨਾਲ ਭੱਜ ਗਈ ਭੈਣ, ਲੋਕ ਦੇਣ ਲੱਗੇ ਮਿਹਣੇ, ਭਰਾ ਨੇ ਦੇ ਦਿੱਤੀ ਜਾਨ, ਮਾਂ ਦਾ ਜਿਊਂਦੇ ਜੀਅ ਮਰਨ ਵਾਲਾ ਹਾਲ

ਵੀਓਪੀ ਬਿਊਰੋ, ਹਰਚੋਵਾਲ/ਗੁਰਦਾਸਪੁਰ : ਭੈਣ ਦੇ ਕਿਸੇ ਨੌਜਵਾਨ ਨਾਲ ਭੱਜਣ ਤੇ ਪੁਲਿਸ ਚੌਕੀ ਇੰਚਾਰਜ ਵੱਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਤੋਂ ਇਲਾਵਾ ਲੋਕਾਂ ਦੇ ਮਿਹਣਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਇਸ ਕਾਰਨ ਉਸ ਦੀ ਮੌਤ ਹੋ ਗਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਬਣਾ ਕੇ ਆਪਣੀ ਮੌਤ ਲਈ ਪੁਲਿਸ ਚੌਕੀ ਇੰਚਾਰਜ ਸਮੇਤ ਉਸ ਦੀ ਭੈਣ ਨੂੰ ਭਜਾ ਲਿਜਾਣ ਵਾਲੇ ਮੁਲਜ਼ਮ ਅਤੇ ਇਕ ਆੜ੍ਹਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਦੇ ਨਜ਼ਦੀਕੀ ਪਿੰਡ ਕੀੜੀ ਅਫਗਾਨਾ ਦੀ ਵਿਧਵਾ ਰਣਜੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਕੁੜੀ ਨੂੰ ਇਕ ਜੇ.ਸੀ. ਬੀ. ਡਰਾਈਵਰ ਬਿਕਰਮਜੀਤ ਸਿੰਘ ਭਜਾ ਕੇ ਲੈ ਗਿਆ ਸੀ। ਇਸ ਸਬੰਧੀ ਮੇਰੇ ਮੁੰਡੇ ਜਸਵਿੰਦਰ ਸਿੰਘ ਨੇ ਭੈਣ ਨੂੰ ਬਰਾਮਦ ਕਰਨ ਅਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਅਤੇ ਭਜਾਉਣ ਵਿਚ ਮਦਦ ਕਰਨ ਵਾਲੇ ਇਕ ਆੜ੍ਹਤੀ ਪਰਿਵਾਰ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਿਸ ਕੋਲ ਚੱਕਰ ਲਗਾਏ ਪਰ ਹਰਚੋਵਾਲ ਪੁਲਿਸ ਨੇ ਉਸ ਦੀ ਇਕ ਗੱਲ ਨਹੀਂ ਸੁਣੀ ਅਤੇ ਉਲਟਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ।
ਉਕਤ ਔਰਤ ਨੇ ਦੱਸਿਆ ਕਿ ਪਿੰਡ ਦੇ ਲੋਕ ਵੀ ਉਸ ਦੇ ਮੁੰਡੇ ਨੂੰ ਮਜ਼ਾਕ ਕਰ ਕੇ ਜਲੀਲ ਕਰਨ ਲੱਗੇ ਅਤੇ ਮੁਲਜ਼ਮ ਖੁੱਲ੍ਹੇਆਮ ਘੁੰਮਦੇ ਸੀ। ਉਸ ਦੇ ਮੁੰਡੇ ਨੂੰ ਧਮਕੀਆਂ ਦਿੰਦੇ ਸਨ। ਇਸ ਦੇ ਚੱਲਦੇ ਜਸਵਿੰਦਰ ਸਿੰਘ ਨੇ ਮਰਨ ਤੋਂ ਪਹਿਲਾ ਵੀਡੀਓ ਬਣਾ ਕੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ।


ਇਸ ਸਬੰਧੀ ਸ੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਇੰਚਾਰਜ ਬਲਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਬਿਕਰਮਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਵੀਡੀਓ ਵਿਚ ਜੋ ਦੋਸ਼ ਲਗਾਏ ਗਏ ਹਨ ਕਿ ਬਿਕਰਮਜੀਤ ਸਿੰਘ ਜਿਨ੍ਹਾਂ ਦੇ ਕੋਲ ਨੌਕਰੀ ਕਰਦਾ ਸੀ, ਉਹ ਆੜ੍ਹਤੀ ਪਰਿਵਾਰ ਉਸਦੀ ਮਦਦ ਕਰਦਾ ਸੀ ਅਤੇ ਹਰਚੋਵਾਲ ਪੁਲਿਸ ਚੌਕੀ ਇੰਚਾਰਜ ਨੇ ਸਮਾਂ ਰਹਿੰਦੇ ਕਾਰਵਾਈ ਨਹੀਂ ਕੀਤੀ, ਸਬੰਧੀ ਉੱਚ ਅਧਿਕਾਰੀਆਂ ਨੇ ਇਕ ਜਾਂਚ ਟੀਮ ਗਠਿਤ ਕੀਤੀ ਹੈ, ਜੋ ਮਾਮਲੇ ਦੀ ਜਾਂਚ ਕਰੇਗੀ। ਜਦ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

error: Content is protected !!