ਘਰਵਾਲੀ ਦੀ ਹੀ ਨਗਨ ਵੀਡੀਓ ਬਣਾ ਕੇ ਪਾ ਦਿੱਤੀ ਇੰਸਟਾਗ੍ਰਾਮ ਉਤੇ, ਪੈ ਗਿਆ ਪਰਚਾ

ਘਰਵਾਲੀ ਦੀ ਹੀ ਨਗਨ ਵੀਡੀਓ ਬਣਾ ਕੇ ਪਾ ਦਿੱਤੀ ਇੰਸਟਾਗ੍ਰਾਮ ਉਤੇ, ਪੈ ਗਿਆ ਪਰਚਾ


ਵੀਓਪੀ ਬਿਊਰੋ, ਮੋਹਾਲੀ : ਇੰਸਟਾਗ੍ਰਾਮ ਉਤੇ ਰੀਲ ਬਣਾਉਣ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਪਰ ਇਸ ਦੀ ਦੁਰਵਰਤੋਂ ਵੀ ਜ਼ੋਰਾਂ ਉਤੇ ਹੈ। ਨਵੇਂ ਮਾਮਲੇ ਵਿਚ ਇਕ ਵਿਅਕਤੀ ਨੇ ਆਪਣੀ ਘਰਵਾਲੀ ਦੀ ਨਗਨ ਵੀਡੀਓ ਬਣਾ ਕੇ ਇੰਸਟਾਗ੍ਰਾਮ ਉਤੇ ਅਪਲੋਡ ਕਰ ਦਿੱਤੀ। ਫਰਜ਼ੀ ਇੰਸਟਾਗ੍ਰਾਮ ਆਈ. ਡੀ. ਬਣਾ ਕੇ ਪਤਨੀ ਦੀ ਨਗਨ ਵੀਡੀਓ ਅਪਲੋਡ ਕਰਨ ਵਾਲੇ ਮੁਲਜ਼ਮ ਪਤੀ ਤੇ ਉਸ ਦੇ ਸਾਥੀ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ 4 ਬੱਚੇ ਹਨ, ਜਿਨ੍ਹਾਂ ਵਿਚੋਂ ਉਨ੍ਹਾਂ ਦੀ ਧੀ ਰਮਨਜੀਤ ਕੌਰ ਦਾ ਵਿਆਹ ਹੋ ਚੁੱਕਾ ਹੈ। ਸਹੁਰੇ ਘਰ ਵਿਚ ਘਰੇਲੂ ਝਗੜੇ ਕਾਰਨ ਉਹ ਕੁਝ ਸਮੇਂ ਤੋਂ ਉਨ੍ਹਾਂ ਕੋਲ ਹੀ ਰਹਿ ਰਹੀ ਹੈ।

15 ਅਪ੍ਰੈਲ ਨੂੰ ਇਕ ਇੰਸਟਾਗ੍ਰਾਮ ਆਈਡੀ ਤੋਂ ਬੇਟੀ ਸਬੰਧੀ ਗਲਤ ਸੰਦੇਸ਼ ਭੇਜੇ ਗਏ। ਉਕਤ ਨੇ ਦੱਸਿਆ ਕਿ ਅਜੇ ਬੇਟੀ ਸੰਦੇਸ਼ ਪੜ੍ਹ ਹੀ ਰਹੀ ਸੀ ਕਿ ਵਿਅਕਤੀ ਨੇ ਆਈ. ਡੀ. ਡਿਲੀਟ ਕਰ ਦਿੱਤੀ। ਕੁਝ ਸਮੇਂ ਬਾਅਦ ਮੁਲਜ਼ਮ ਨੇ ਇਕ ਹੋਰ ਫਰਜ਼ੀ ਆਈਡੀ ਬਣਾ ਕੇ ਰਿਸ਼ਤੇਦਾਰਾਂ ਨੂੰ ਵੀ ਨਾਲ ਜੋੜ ਲਿਆ। ਕੁਝ ਸਮੇਂ ਬਾਅਦ ਉਸ ਵਿਅਕਤੀ ਨੇ ਧੀ ਲਈ ਗਲਤ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਨਗਨ ਵੀਡੀਓ ਭੇਜੀ। ਉਨ੍ਹਾਂ ਦੇ ਸਾਲੇ ਦੇ ਬੇਟੇ ਅਤੇ ਫਿਰ ਬੇਟੀ ਨੂੰ ਵੀ ਇੰਸਟਾਗ੍ਰਾਮ ’ਤੇ ਉਸ ਲਈ ਗਲਤ ਸੰਦੇਸ਼ ਅਤੇ ਫਿਰ ਨਗਨ ਵੀਡੀਓਜ਼ ਭੇਜੀ ਜਾਣ ਲੱਗੀ।


ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਮਨਦੀਪ ਸਿੰਘ ਨਾਲ 2020 ਵਿਚ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰੇ ਘਰ ਵਾਲਿਆਂ ਨੇ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਅਧਿਕਾਰੀਆਂ ਤੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਮਨਦੀਪ ਅਤੇ ਰਾਹੁਲ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!