SGPC ਦੀ ਰਾਗੀ ਸਿੰਘਾਂ ਨੂੰ ਚੇਤਾਵਨੀ, ਕਿਹਾ- ਨਿੱਜੀ ਚੈਨਲ ‘ਤੇ ਵੀਡੀਓ ਅਪਲੋਡ ਕੀਤੀ ਤਾਂ ਕਰਾਂਗੇ ਕਾਰਵਾਈ

SGPC ਦੀ ਰਾਗੀ ਸਿੰਘਾਂ ਨੂੰ ਚੇਤਾਵਨੀ, ਕਿਹਾ- ਨਿੱਜੀ ਚੈਨਲ ‘ਤੇ ਵੀਡੀਓ ਅਪਲੋਡ ਕੀਤੀ ਤਾਂ ਕਰਾਂਗੇ ਕਾਰਵਾਈ

ਅੰਮ੍ਰਿਤਸਰ (ਵੀਓਪੀ ਬਿਊਰੋ) SGPC ਨੇ ਰਾਗੀ ਸਿੰਘਾਂ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਹੈ। ਇਹ ਸਾਰਾ ਮਾਮਲਾ ਰਾਗੀ ਸਿੰਘਾਂ ਵੱਲੋਂ ਆਪਣੇ ਨਿੱਜੀ ਸੋਸ਼ਲ ਮੀਡੀਆ ਚੈਨਲਾਂ ‘ਤੇ ਕੀਰਤਨ ਦੀਆਂ ਵੀਡੀਓ ਪਾਉਣ ਦਾ ਹੈ। ਕਿਹਾ ਗਿਆ ਹੈ ਕਿ ਜੇਕਰ ਕੀਰਤਨ ਦੀ ਵੀਡੀਓ ਆਪਣੇ ਨਿਜੀ ਚੈਨਲ ‘ਤੇ ਪਾਈ ਤਾਂ ਸਖਤ ਕਾਰਵਾਈ ਹੋਵੇਗੀ।


ਦਰਅਸਲ SGPC ਦੇ ਬਣੇ ਨਵੇਂ youtube ਚੈਨਲ ਦੇ ਰਾਈਟ SGPC ਕੋਲ ਹਨ। SGPC ਪ੍ਰਧਾਨ ਨੇ ਕਿਹਾ ਸੀ ਕੋਈ ਵੀ ਵੀਡੀਓ ਰਿਕਾਰਡ ਜਾਂ ਸਕਰੀਨ ਰਿਕਾਰਡਿੰਗ ਕਰਕੇ ਨਾਂ ਚਲਾਵੇ ਪਰ ਰਾਗੀ ਸਿੰਘ ਆਪਣੇ ਕੀਰਤਨ ਕਰਦੇ ਦੀ ਵੀਡੀਓ ਨਿਜੀ ਚੈਨਲ ਤੇ ਪਾਉਣਾ ਸ਼ੁਰੂ ਹੋਏ ਜਿਸ ਕਰਕੇ ਆਈ ਟੀ ਵਿੰਗ ਨੇ sgpc ਦੇ ਧਿਆਨ ਚ ਇਹ ਗੱਲ ਲੈਉਂਦੀ, ਜਿਸਤੋ ਬਾਅਦ sgpc ਦੇ ਸਕੱਤਰ ਨੇ ਸਾਫ਼ ਤੌਰ ਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ।

error: Content is protected !!