ਭਾਜਪਾ ਆਗੂ ਦੇ ਭਤੀਜਿਆਂ ਨੂੰ ਰਸਤੇ ਵਿਚ ਘੇਰ ਕੇ ਮਾਰੀਆਂ ਗੋਲ਼ੀਆਂ, ਦੋਵਾਂ ਦੀ ਮੌਤ

ਭਾਜਪਾ ਆਗੂ ਦੇ ਭਤੀਜਿਆਂ ਨੂੰ ਰਸਤੇ ਵਿਚ ਘੇਰ ਕੇ ਮਾਰੀਆਂ ਗੋਲ਼ੀਆਂ, ਦੋਵਾਂ ਦੀ ਮੌਤ


ਵੀਓਪੀ ਬਿਊਰੋ, ਫਰੀਦਕੋਟ : ਮੁੜ ਸੂਬੇ ਵਿਚ ਵੱਡੀ ਵਾਰਦਾਤ ਵਾਪਰੀ ਹੈ। ਹੁਣ ਫਰੀਦਕੋਟ ਜ਼ਿਲ੍ਹੇ ਵਿਚ ਦੋਹਰਾ ਕਤਲ ਕਾਂਡ ਵਾਪਰਿਆ ਹੈ। ਭਾਰਤੀ ਜਨਤਾ ਪਾਰਟੀ ਦੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਇੰਚਾਰਜ ਜਸਵਿੰਦਰ ਸਿੰਘ ਦੇ ਭਤੀਜਿਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੇਰ ਰਾਤ ਫਿਰੋਜ਼ਪੁਰ ਦੇ ਪਿੰਡ ਭਾਵੜਾ ਤੋਂ ਫਰੀਦਕੋਟ ਦੇ ਪਿੰਡ ਆਰੀਆਂਵਾਲਾ ਖੁਰਦ ਨੂੰ ਆਉਂਦੇ ਸਮੇਂ ਹਮਲਾਵਰਾਂ ਨੇ ਰਾਹ ‘ਚ ਘੇਰ ਕੇ ਗੋਲ਼ੀਆਂ ਮਾਰੀਆਂ। ਦੋਵੇਂ ਭਰਾ ਗੁਆਂਢੀ ਪਿੰਡ ‘ਚ ਕੋਈ ਰੌਲਾ ਨਿਬੇੜਨ ਗਏ ਸਨ।


ਮ੍ਰਿਤਕ ਭਰਾਵਾਂ ਦੀ ਪਛਾਣ ਪਿੰਡ ਅਰਾਈਆਂ ਵਾਲਾ ਖੁਰਦ ਵਾਸੀ ਜਗਦੀਸ਼ ਸਿੰਘ (34) ਤੇ ਕੁਲਦੀਪ ਸਿੰਘ (36) ਪੁੱਤਰ ਸੋਹਣ ਸਿੰਘ ਵਜੋਂ ਹੋਈ। ਦੋਵੇਂ ਸਕੇ ਭਰਾ ਸਨ ਤੇ ਮ੍ਰਿਤਕ ਜਗਦੀਸ਼ ਸਿੰਘ ਮੌਜੂਦਾ ਪੰਚਾਇਤ ਮੈਂਬਰ ਹੋਣ ਕਰ ਕੇ ਰਾਜ਼ੀਨਾਮਾ ਕਰਵਾਉਣ ਗਿਆ ਸੀ। ਦੋਵਾਂ ਦੀ ਰਾਤ ਨੂੰ ਹੀ ਮੌਤ ਹੋ ਗਈ ਸੀ। ਘਟਨਾ ਸ਼ਾਮ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

error: Content is protected !!