200 ਦੀ ਰਫ਼ਤਾਰ ਨਾਲ Rolls Royce ਟੈਂਕਰ ਪਿੱਛੇ ਠੋਕੀ, ਪਲਟਣ ਕਾਰਨ ਟੈਂਕਰ ਸਵਾਰ 2 ਲੋਕਾਂ ਦੀ ਮੌਤ, ਵੀਡੀਓ ਵਿਚ ਵੇਖੋ ਲਗਜ਼ਰੀ ਕਾਰ ਦਾ ਬਣਿਆ ਕੀ…

200 ਦੀ ਰਫ਼ਤਾਰ ਨਾਲ Rolls Royce ਟੈਂਕਰ ਪਿੱਛੇ ਠੋਕੀ, ਪਲਟਣ ਕਾਰਨ ਟੈਂਕਰ ਸਵਾਰ 2 ਲੋਕਾਂ ਦੀ ਮੌਤ, ਵੀਡੀਓ ਵਿਚ ਵੇਖੋ ਲਗਜ਼ਰੀ ਕਾਰ ਦਾ ਬਣਿਆ ਕੀ…


ਨੈਸ਼ਨਲ ਡੈਸਕ : ਇਕ ਤੇਲ ਟੈਂਕਰ ਤੇ ਲਗਜ਼ਰੀ ਕਾਰ ਦੀ ਭਿਆਨਕ ਟੱਕਰ ਹੋਈ। ਇਸ ਜਬਰਦਸਤ ਟੱਕਰ ‘ਚ ਤੇਲ ਟੈਂਕਰ ਪਲਟ ਗਿਆ ਤੇ ਉਸ ਦੇ ਡਰਾਈਵਰ ਅਤੇ ਉਸ ਦੇ ਸਹਾਇਕ ਦੀ ਮੌਤ ਹੋ ਗਈ, ਜਦਕਿ ਲਗਜ਼ਰੀ ਕਾਰ Rolls Royce ‘ਚ ਸਵਾਰ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਹ ਹਾਦਸਾ ਹਰਿਆਣਾ ਦੇ ਨੂਹ ‘ਚ ਦਿੱਲੀ-ਮੁੰਬਈ-ਬੜੌਦਾ ਐਕਸਪ੍ਰੈਸ ਵੇਅ ‘ਤੇ ਵਾਪਰਿਆ।


ਪੁਲਿਸ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਟੈਂਕਰ ਟਰੱਕ ਡਰਾਈਵਰ ਰਾਮਪ੍ਰੀਤ ਅਤੇ ਉਸ ਦੇ ਸਹਾਇਕ ਕੁਲਦੀਪ ਵਜੋਂ ਹੋਈ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਪੁਲਸ ਨੇ ਦੱਸਿਆ ਕਿ ਰੋਲਸ ਰਾਇਸ ‘ਚ ਸਵਾਰ ਤਿੰਨ ਜ਼ਖਮੀਆਂ ਦੀ ਪਛਾਣ ਦਿਵਿਆ ਅਤੇ ਤਸਬੀਰ ਵਾਸੀ ਚੰਡੀਗੜ੍ਹ ਅਤੇ ਵਿਕਾਸ ਵਾਸੀ ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਚੱਲ ਰਿਹਾ ਹੈ।
ਹਾਦਸਾ ਮੰਗਲਵਾਰ ਦੁਪਹਿਰ ਨੂੰ ਉਸ ਸਮੇਂ ਵਾਪਰਿਆ, ਉਨ੍ਹਾਂ ਨੇ ਦੱਸਿਆ ਕਿ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਤੁਰੰਤ ਅੱਗ ਲੱਗ ਗਈ, ਪਰ ਤਿੰਨਾਂ ਸਵਾਰੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਮੇਂ ਸਿਰ ਬਚਾ ਲਿਆ, ਜੋ ਇਕ ਹੋਰ ਕਾਰ ਵਿਚ ਆ ਰਹੇ ਸਨ।


ਇਹ ਦਰਦਨਾਕ ਹਾਦਸਾ 22 ਅਗਸਤ ਨੂੰ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਗੁੜਗਾਓਂ-ਦੌਸਾ ਸੈਕਸ਼ਨ ‘ਚ ਵਾਪਰਿਆ ਸੀ। ਇਸ ਹਾਦਸੇ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਡੀਜ਼ਲ ਟੈਂਕਰ ਦੇ ਡਰਾਈਵਰ ਰਾਮਪ੍ਰੀਤ ਨੇ ਕੋਈ ਨਿਯਮ ਨਹੀਂ ਤੋੜਿਆ। Rolls Royce ਸੀ ਜੋ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਚੱਲ ਰਹੀ ਸੀ ਅਤੇ ਉਨ੍ਹਾਂ ਦੇ ਟੈਂਕਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਪੁਲਸ ਮੁਤਾਬਕ ਰੋਲਸ ਰਾਇਸ ‘ਚ ਤਿੰਨ ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਗੁਰੂਗ੍ਰਾਮ ਲਿਜਾਇਆ ਗਿਆ। ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਦਰਦਨਾਕ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਗੁੜਗਾਓਂ-ਦੌਸਾ ਸੈਕਸ਼ਨ ‘ਚ ਵਾਪਰਿਆ ਸੀ। ਇਸ ਹਾਦਸੇ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਡੀਜ਼ਲ ਟੈਂਕਰ ਦੇ ਡਰਾਈਵਰ ਰਾਮਪ੍ਰੀਤ ਨੇ ਕੋਈ ਨਿਯਮ ਨਹੀਂ ਤੋੜਿਆ। Rolls Royce ਸੀ ਜੋ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਚੱਲ ਰਹੀ ਸੀ ਅਤੇ ਉਨ੍ਹਾਂ ਦੇ ਟੈਂਕਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।

 

 

error: Content is protected !!