ਇਕ ਦਿਨ ਪਹਿਲਾਂ ਪਰਿਵਾਰ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਅਗਲੀ ਰਾਤ ਦਿਓਰ ਨੇ ਭਰਜਾਈ ਦੇ ਤੇਜ਼ਧਾਰ ਹਥਿਆਰ ਨਾਲ ਮਾਰੇ ਫੱਟ, ਮੂੰਹ ਵਿਚ ਜਬਰੀ ਪਾਈ ਸਲਫਾਸ, ਹੋਈ ਮੌਤ

ਇਕ ਦਿਨ ਪਹਿਲਾਂ ਪਰਿਵਾਰ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਅਗਲੀ ਰਾਤ ਦਿਓਰ ਨੇ ਭਰਜਾਈ ਦੇ ਤੇਜ਼ਧਾਰ ਹਥਿਆਰ ਨਾਲ ਮਾਰੇ ਫੱਟ, ਮੂੰਹ ਵਿਚ ਜਬਰੀ ਪਾਈ ਸਲਫਾਸ, ਹੋਈ ਮੌਤ


ਵੀਓਪੀ ਬਿਊਰੋ, ਨਾਭਾ : ਬੀਤੀ ਦੇਰ ਰਾਤ ਨਾਭਾ ਦੇ ਕਰਤਾਰਪੁਰਾ ਮੁਹੱਲੇ ਵਿਚ ਘਰ ਵਿਚ ਇਕੱਲੀ ਭਰਜਾਈ ਵੇਖ ਦਿਓਰ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਸ ਨੇ ਤੇਜ਼ਧਾਰ ਹਥਿਆਰ ਨਾਲ ਭਰਜਾਈ ਦੇ ਡੂੰਘੇ ਫੱਟ ਮਾਰੇ ਤੇ ਮੂੰਹ ਵਿਚ ਸਲਫਾਸ ਦੀ ਦਵਾਈ ਵੀ ਜਬਰਦਸਤੀ ਪਾਈ। ਜਦੋਂ ਪਰਿਵਾਰ ਵਾਲੇ ਪਰਤੇ ਤਾਂ ਸੁਨੀਤਾ ਰਾਣੀ ਦੀ ਲਾਸ਼ ਦੇਖ ਪਰਿਵਾਰ ’ਚ ਚੀਕ-ਚਿਹਾੜਾ ਮਚ ਗਿਆ। ਇਹ ਦੋਸ਼ ਮ੍ਰਿਤਕਾ ਸੁਨੀਤਾ ਰਾਣੀ ਲੜਕੇ ਅਤੇ ਲੜਕੀ ਵੱਲੋਂ ਮ੍ਰਿਤਕਾ ਦੇ ਦਿਓਰ ਸੰਜੀਵ ਕੁਮਾਰ ਉਤੇ ਲਾਏ ਗਏ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜਿਸ ਪਰਿਵਾਰ ਨੇ ਇਕ ਦਿਨ ਪਹਿਲਾਂ ਸੁਨੀਤਾ ਰਾਣੀ ਅਤੇ ਉਸਦੇ ਪਤੀ ਰਾਜੇਸ਼ ਕੁਮਾਰ ਦੀ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਨਾਲ ਮਨਾਈ ਸੀ ਪਰ ਦੂਜੇ ਹੀ ਦਿਨ ਉਸ ਘਰ ਵਿਚ ਚੀਕ-ਚਿਹਾੜਾ ਪੈ ਗਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਸੁਨੀਤਾ ਰਾਣੀ ਆਪਣੇ ਕਮਰੇ ਵਿਚ ਮੌਜੂਦ ਸੀ ਅਤੇ ਮ੍ਰਿਤਕਾ ਦੀ ਧੀ ਰਾਤ ਸਮੇਂ ਛੱਤ ’ਤੇ ਸੈਰ ਕਰ ਰਹੀ ਸੀ ਜਦਕਿ ਉਸ ਦਾ ਪੁੱਤ ਬਾਜ਼ਾਰ ਗਿਆ ਹੋਇਆ ਸੀ ਅਤੇ ਪਤੀ ਕਿਸੇ ਕੰਮ ਤੋਂ ਪਟਿਆਲੇ ਗਿਆ ਹੋਇਆ ਸੀ। ਘਰ ਵਿਚ ਦਿਓਰ ਵੱਲੋਂ ਕਿਸੇ ਗੱਲ ਨੂੰ ਲੈ ਕੇ ਆਪਣੀ ਭਰਜਾਈ ਨਾਲ ਲੜਾਈ ਹੋਈ ਜਿਸ ਨੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕਾ ਦਾ ਲੜਕਾ ਘਰ ਆਇਆ। ਵਾਰਦਾਤ ਤੋਂ ਬਾਅਦ ਦਿਓਰ ਸੰਜੀਵ ਕੁਮਾਰ ਉਰਫ਼ ਸੋਨੂੰ ਦਰਵਾਜ਼ਾ ਲਗਾ ਕੇ ਰਫ਼ੂ ਚੱਕਰ ਹੋ ਗਿਆ। ਮ੍ਰਿਤਕਾਂ ਦੇ ਸਰੀਰ ’ਤੇ ਡੂੰਘੇ ਸੱਟਾਂ ਦੇ ਨਿਸ਼ਾਨ ਸਨ ਅਤੇ ਮੂੰਹ ਵਿਚ ਸਲਫਾਸ ਦੀ ਦਵਾਈ ਵੀ ਪਾਈ ਗਈ ਸੀ ਅਤੇ ਕਮਰੇ ਵਿਚ ਸਲਫਾਸ ਦੀ ਬਦਬੂ ਕਾਰਨ ਖੜ੍ਹਾ ਵੀ ਨਹੀਂ ਸੀ ਹੋਇਆ ਜਾ ਰਿਹਾ।


ਇਸ ਮੌਕੇ ਮ੍ਰਿਤਕਾ ਦੇ ਭਰਾ ਮਨੀਸ਼ ਚੰਦਰ ਨੇ ਕਿਹਾ ਕਿ ਮੇਰੀ ਭੈਣ ਦਾ ਕਤਲ ਉਸ ਦੇ ਹੀ ਦਿਓਰ ਵੱਲੋਂ ਕੀਤਾ ਗਿਆ ਹੈ ਕਿਉਂਕਿ ਉਹ ਘਰ ਵਿਚ ਗੈਰ ਹਾਜ਼ਰ ਹੈ, ਉਸ ਨੇ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਹੈ। ਦੂਜੇ ਪਾਸੇ ਜਾਂਚ ਅਧਿਕਾਰੀ ਨਾਜਰ ਸਿੰਘ ਨੇ ਦੱਸਿਆ ਕੀ ਮ੍ਰਿਤਕਾ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਇਸ ਸਬੰਧੀ ਪੁਲਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਸੁਨੀਤਾ ਰਾਣੀ ਦੇ ਪੁੱਤਰ ਆਸ਼ੂ ਅਤੇ ਲੜਕੀ ਮਹਿਕ ਨੇ ਦੱਸਿਆ ਕਿ ਮੇਰੀ ਮਾਤਾ ਨਾਲ ਚਾਚਾ ਹਮੇਸ਼ਾ ਹੀ ਲੜਦਾ ਰਹਿੰਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਪਰ ਉਸ ਨੇ ਅੱਜ ਸਾਡੀ ਮਾਂ ਨੂੰ ਹੀ ਮਾਰ ਦਿੱਤਾ ਹੈ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਕਤਲ ਚਾਚੇ ਸੰਜੀਵ ਕੁਮਾਰ ਨੇ ਹੀ ਕੀਤਾ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਕਾਤਲ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

error: Content is protected !!