ਫਿਲਮ ਸ਼ੋਲੇ ਵਾਂਗ ਟੈਂਕੀ ਤੇ ਚੜ੍ਹ ਕੇ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦੀ ਕਰਨ ਲੱਗਾ ਜ਼ਿੱਦ, ਨਹੀਂ ਤਾਂ ਟੈਂਕੀ ਤੋਂ ਛਾਲ ਮਾਰਨ ਦੀਆਂ ਦੇਣ ਲੱਗਾ ਧਮਕੀਆਂ, ਪੁਲਿਸ ਨੇ ਲਾਇਆ ਆਸ਼ਿਕੀ ਦਾ ਭੂਤ

ਫਿਲਮ ਸ਼ੋਲੇ ਵਾਂਗ ਟੈਂਕੀ ਤੇ ਚੜ੍ਹ ਕੇ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦੀ ਕਰਨ ਲੱਗਾ ਜ਼ਿੱਦ, ਨਹੀਂ ਤਾਂ ਟੈਂਕੀ ਤੋਂ ਛਾਲ ਮਾਰਨ ਦੀਆਂ ਦੇਣ ਲੱਗਾ ਧਮਕੀਆਂ, ਪੁਲਿਸ ਨੇ ਲਾਇਆ ਆਸ਼ਿਕੀ ਦਾ ਭੂਤ


ਵੀਓਪੀ ਬਿਊਰੋ, ਕਪੂਰਥਲਾ : ਕਪੂਰਥਲਾ ਵਿਚ ਐਤਵਾਰ ਨੂੰ ਦੁਪਹਿਰ ਸਮੇਂ ਹੈਰਾਨ ਕਰਨ ਵਾਲੀ ਘਟਨਾ ਹੋਈ। ਇਕ ਨੌਜਵਾਨ ਫਿਲਮ ‘ਸ਼ੋਲੇ’ ਦੀ ਤਰ੍ਹਾਂ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ ਅਤੇ ਆਪਣੀ ਪੇ੍ਮਿਕਾ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰਨ ਲੱਗਾ। ਨਾ ਕਰਵਾਉਣ ਉਤੇ ਛਾਲ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਮਿਲਣ ‘ਤੇ ਉਨ੍ਹਾਂ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ।


ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਉਕਤ ਨੌਜਵਾਨ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਐਤਵਾਰ ਨੂੰ ਦੁਪਹਿਰ ਬੱਕਰਖਾਨਾ ਚੌਕ ਨੇੜੇ ਮਹਿਤਾਬਗੜ੍ਹ ਦਾ ਰਹਿਣ ਵਾਲਾ ਨੌਜਵਾਨ ਗੁਰਪਿੰਦਰ ਸਿੰਘ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ ਅਤੇ ਘਰ ਦੇ ਨੇੜੇ ਰਹਿੰਦੀ ਆਪਣੀ ਪੇ੍ਮਿਕਾ ਨਾਲ ਵਿਆਹ ਨਾ ਹੋਣ ਕਾਰਨ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗਾ। ਇਹ ਸੀਨ ਪੂਰੀ ਤਰ੍ਹਾਂ ਮਸ਼ਹੂਰ ਹਿੰਦੀ ਫਿਲਮ ਸ਼ੋਲੇ ਵਰਗਾ ਸੀ। ਸੂਤਰਾਂ ਦੀ ਮੰਨੀਏ ਤਾਂ ਉਕਤ ਨੌਜਵਾਨ ਜਿਸ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ, ਉਹ ਨਾਬਾਲਗ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਅਮਨਦੀਪ ਨਾਹਰ ਨੇ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਨੌਜਵਾਨ ਨੂੰ ਸਮਝਾ ਕੇ ਹੇਠਾਂ ਉਤਾਰਿਆ।

ਇਸ ਮੌਕੇ ਐੱਸਐੱਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਕਾਨੂੰਨ ਮੁਤਾਬਕ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਪਣੇ ਘਰ ਦੇ ਨੇੜੇ ਇਕ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਉਸ ਨਾਲ ਵਿਆਹ ਨਾ ਕਰਨ ਕਾਰਨ ਉਹ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। ਇਸ ਦੇ ਨਾਲ ਹੀ ਉਕਤ ਨੌਜਵਾਨ ਨੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।

error: Content is protected !!