ਅਥਲੈਟਿਕਸ ਵਿਚ ਧੂੜਾਂ ਪੱਟ ਰਿਹੈ ਭਾਰਤ ਦਾ ਸ਼ੇਰ ਨੀਰਜ ਚੋਪੜਾ, ਹੁਣ ਵਿਸ਼ਵ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ

ਅਥਲੈਟਿਕਸ ਵਿਚ ਧੂੜਾਂ ਪੱਟ ਰਿਹੈ ਭਾਰਤ ਦਾ ਸ਼ੇਰ ਨੀਰਜ ਚੋਪੜਾ, ਹੁਣ ਵਿਸ਼ਵ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ


ਵੀਓਪੀ, ਇੰਟਰਨੈਸ਼ਨਲ : ਓਲੰਪਿਕ ਚੈਂਪੀਅਨ ਨੀਰਜ ਚੋਪੜਾ ਅਥਲੈਟਿਕਸ ਖੇਡ ਵਿਚ ਧੂੜਾਂ ਪੱਟਦਾ ਜਾ ਰਿਹਾ ਹੈ। ਉਸ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਮੁੜ ਸੋਨ ਤਮਗ਼ਾ ਜਿੱਤਿਆ ਹੈ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ। ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿਚ ਉਨ੍ਹਾਂ ਨੇ 88.17 ਮੀਟਰ ਦੇ ਥਰੋਅ ਨਾਲ ਸਕੋਰ ਬਣਾਇਆ। ਜੈਵਲਿਨ ਥਰੋਅ ਦੇ ਫਾਈਨਲ ਵਿਚ ਭਾਰਤ ਦਾ ਅਜਿਹਾ ਦਬਦਬਾ ਸੀ ਕਿ ਚੋਟੀ ਦੇ ਛੇ ਵਿਚੋਂ ਤਿੰਨ ਖਿਡਾਰੀ ਭਾਰਤ ਦੇ ਸਨ ਅਤੇ ਪਹਿਲੀ ਵਾਰ ਕਿਸੇ ਵਿਸ਼ਵ ਚੈਂਪੀਅਨਸ਼ਿਪ ਵਿਚ ਚੋਟੀ ਦੇ ਅੱਠ ਵਿਚ ਤਿੰਨ ਭਾਰਤੀ ਸਨ।ਕਿਸ਼ੋਰ ਜੇਨਾ ਐਤਵਾਰ ਦੇਰ ਫਾਈਨਲ ਵਿਚ 84.77 ਮੀਟਰ ਦੇ ਨਿੱਜੀ ਸਰਬੋਤਮ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਹੇ। ਜਦਕਿ ਡੀਪੀ ਮਨੂ ਸਰਬੋਤਮ ਥਰੋਅ 84.14 ਮੀਟਰ ਸੀ। 25 ਸਾਲਾ ਚੋਪੜਾ ਨੇ ਪਹਿਲੀ ਕੋਸ਼ਿਸ਼ ‘ਚ ਫਾਊਲ ਹੋਣ ਤੋਂ ਬਾਅਦ ਦੂਜੇ ‘ਚ ਸੱਭ ਤੋਂ ਵਧੀਆ ਥਰੋਅ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਨਾਲ ਚਾਂਦੀ ਅਤੇ ਚੈੱਕ ਗਣਰਾਜ ਦੇ ਜੈਕਬ ਵੈਲੇਸ਼ ਨੇ 86.67 ਮੀਟਰ ਦੇ ਸਰਬੋਤਮ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।


ਦੱਸ ਦੇਈਏ ਕਿ ਨੀਰਜ ਚੋਪੜਾ ਟੋਕੀਓ ਵਿਚ 2021 ਓਲੰਪਿਕ ਵਿਚ ਐਥਲੈਟਿਕਸ ਵਿਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। ਹੁਣ ਚੋਪੜਾ ਦੇ ਨਾਂਅ ਖੇਡ ਦੇ ਸਾਰੇ ਖਿਤਾਬ ਹਨ। ਉਨ੍ਹਾਂ ਨੇ ਏਸ਼ੀਅਨ ਖੇਡਾਂ (2018), ਰਾਸ਼ਟਰਮੰਡਲ ਖੇਡਾਂ (2018) ਦੇ ਸੋਨ ਤਗਮੇ ਤੋਂ ਇਲਾਵਾ ਚਾਰ ਡਾਇਮੰਡ ਲੀਗ ਖਿਤਾਬ ਅਤੇ ਡਾਇਮੰਡ ਲੀਗ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਭਾਰਤ ਦਾ ਇਹ ਸ਼ੇਰ ਇਤਿਹਾਸ ਹਰ ਮੁਕਾਬਲੇ ਵਿਚ ਇਤਿਹਾਸ ਰਚਦਾ ਜਾ ਰਿਹਾ ਹੈ।

error: Content is protected !!