Skip to content
Friday, December 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
29
ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦਾ ਫੇਸਬੁੱਕ ਪੇਜ ਹੋਇਆ ਹੈਕ; ਰਿੰਕੂ ਨੇ ਕਿਹਾ, ਜੇ ਕੋਈ ਮੈਸੇਜ ਭੇਜ ਕੇ ਕੁਝ ਮੰਗੇ ਤਾਂ ਤੁਰੰਤ ਮੈਨੂੰ ਜਾਣਕਾਰੀ ਦਿਓ
Latest News
Punjab
ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦਾ ਫੇਸਬੁੱਕ ਪੇਜ ਹੋਇਆ ਹੈਕ; ਰਿੰਕੂ ਨੇ ਕਿਹਾ, ਜੇ ਕੋਈ ਮੈਸੇਜ ਭੇਜ ਕੇ ਕੁਝ ਮੰਗੇ ਤਾਂ ਤੁਰੰਤ ਮੈਨੂੰ ਜਾਣਕਾਰੀ ਦਿਓ
August 29, 2023
Voice of Punjab
ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦਾ ਫੇਸਬੁੱਕ ਪੇਜ ਹੋਇਆ ਹੈਕ; ਕਿਹਾ, ਜੇ ਕੋਈ ਮੈਸੇਜ ਭੇਜ ਕੇ ਕੁਝ ਮੰਗੇ ਤਾਂ ਤੁਰੰਤ ਮੈਨੂੰ ਜਾਣਕਾਰੀ ਦਿਓ
ਵੀਓਪੀ ਬਿਊਰੋ, ਜਲੰਧਰ – ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦਾ ਵੈਰੀਫਾਈਡ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਲਾਈਵ ਹੋ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 5.30 ਵਜੇ ਉਹਨਾਂ ਦਾ ਫੇਸਬੁੱਕ ਪੇਜ ਹੈਕ ਹੋ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਉਹਨਾਂ ਨੇ ਤੁਰੰਤ ਥਾਣਾ ਸਦਰ ਨੂੰ ਸ਼ਿਕਾਇਤ ਦਿੱਤੀ। ਸੁਸ਼ੀਲ ਰਿੰਕੂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਹਰਕਤ ਨੂੰ ਅੰਜਾਮ ਦਿੱਤਾ ਹੈ ਅਤੇ ਜਲਦ ਹੀ ਇਨ੍ਹਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਸੋਸ਼ਲ ਮੀਡੀਆ ‘ਤੇ ਲਾਈਵ ਹੋਏ ਸੁਸ਼ੀਲ ਰਿੰਕੂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਉਸ ਦੀ ਆਈਡੀ ਦੀ ਵਰਤੋਂ ਕਰ ਕੇ ਮੈਸੇਜ ਭੇਜਦਾ ਹੈ ਅਤੇ ਕਿਸੇ ਤੋਂ ਕਿਸੇ ਤਰ੍ਹਾਂ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਕੁਝ ਵੀ ਨਾ ਭੇਜੋ। ਨਾਲ ਹੀ ਇਹ ਸੂਚਨਾ ਉਨ੍ਹਾਂ ਨੂੰ ਤੁਰੰਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਆਈਡੀ ਤੋਂ ਕੋਈ ਅਣਉਚਿਤ ਸੰਦੇਸ਼ ਭੇਜਦਾ ਹੈ ਤਾਂ ਕਿਸੇ ਨੂੰ ਵੀ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ।
Post navigation
ਨਾਰਾਜ਼ ਦਿਓਰ ਨੇ ਭਾਬੀ ਨੂੰ ਦਿੱਤੀ ਦਿਲ ਦਹਿਲਾਉਣ ਵਾਲੀ ਮੌਤ, ਪਹਿਲਾਂ ਢਿੱਡ ‘ਚ ਚਾਕੂ ਮਾਰੇ ਤੇ ਫਿਰ ਮੂੰਹ ‘ਚ ਪਾਈ ਸਲਫਾਸ
ਅੱਧੀ ਰਾਤ ਨੂੰ ਪੁਲਿਸ ਮੁਲਾਜ਼ਮਾਂ ਉਤੇ ਕਰ ਦਿੱਤਾ ਜਾਨਲੇਵਾ ਹਮਲਾ, ਇੰਸਪੈਕਟਰ ਸਮੇਤ ਦੋ ਮੁਲਾਜ਼ਮ ਜ਼ਖਮੀ, ਦੋ ਔਰਤਾਂ ਤੇ ਇਕ ਵਿਅਕਤੀ ਗ੍ਰਿਫ਼ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us