ਦੋਸਤ ਘਰ ਸੁੱਤੇ ਪਏ 20 ਸਾਲਾਂ ਨੌਜਵਾਨ ਨੂੰ ਉਠਾ ਕੇ ਲੈ ਗਏ ਨਾਲ ਤਾਂ ਥੋੜੀ ਦੇਰ ਬਾਅਦ ਘਰ ਪਹੁੰਚੀ ਲਾਸ਼

ਦੋਸਤ ਘਰ ਸੁੱਤੇ ਪਏ 20 ਸਾਲਾਂ ਨੌਜਵਾਨ ਨੂੰ ਉਠਾ ਕੇ ਲੈ ਗਏ ਨਾਲ ਤਾਂ ਥੋੜੀ ਦੇਰ ਬਾਅਦ ਘਰ ਪਹੁੰਚੀ ਲਾਸ਼

ਵੀਓਪੀ ਬਿਊਰੋ – ਐਸਐਸਟੀ ਨਗਰ ਦੇ ਬਾਜ਼ਾਰ ਵਿੱਚ ਐਤਵਾਰ ਦੇਰ ਰਾਤ ਇੱਕ 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪ੍ਰਿੰਸ ਵਾਸੀ ਪਿੰਡ ਚੌਰਾਂ ਸਨੌਰ ਰੋਡ ਵਜੋਂ ਹੋਈ ਹੈ। ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਕਰੀਬ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


ਪੁਲਿਸ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰਿੰਸ ਆਪਣੇ ਘਰ ਸੌਂ ਰਿਹਾ ਸੀ, ਇਸੇ ਦੌਰਾਨ ਐਤਵਾਰ ਰਾਤ ਕਰੀਬ 10 ਵਜੇ ਉਸ ਦੇ ਕੁਝ ਦੋਸਤਾਂ ਨੇ ਉਸ ਨੂੰ ਘਰੋਂ ਬੁਲਾਇਆ ਅਤੇ ਆਪਣੇ ਨਾਲ ਲੈ ਗਏ। ਰਾਜਪੁਰਾ ਰੋਡ ਸਥਿਤ ਐਸਐਸਟੀ ਨਗਰ ਮਾਰਕੀਟ ਵਿੱਚ ਪੀਐਨਬੀ ਬੈਂਕ ਦੇ ਬਾਹਰ ਪ੍ਰਿੰਸ ਅਤੇ ਉਸਦੇ ਦੋਸਤਾਂ ਦੀ ਮੁੰਡਿਆਂ ਦੇ ਇੱਕ ਸਮੂਹ ਨਾਲ ਬਹਿਸ ਹੋ ਗਈ।


ਇਸ ਦੌਰਾਨ ਕਾਰ ‘ਚ ਸਵਾਰ ਨੌਜਵਾਨਾਂ ਨੇ ਪ੍ਰਿੰਸ ‘ਤੇ ਤਲਵਾਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪ੍ਰਿੰਸ ਦੇ ਦੋਸਤ ਉਸ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਪ੍ਰਿੰਸ ਦੇ ਦਾਦਾ ਗੁੱਗਾ ਮਾੜੀ ਚੌਂਕ ‘ਚ ਨੌਕਰ ਹਨ, ਜ਼ਿਆਦਾਤਰ ਸਮਾਂ ਉਨ੍ਹਾਂ ਦੇ ਕੋਲ ਹੀ ਰਹਿੰਦਾ ਹੈ।

error: Content is protected !!