ਸ਼ੋਲੇ ਦੇ ਵੀਰੂ ਵਾਂਗ ਟੈਂਕੀ ‘ਤੇ ਚੜ ਕੇ ਲੜਕੀ ਨੂੰ ਵਿਆਹ ਲਈ ਧਮਕੀ ਦੇਣ ਵਾਲੇ ਆਸ਼ਿਕ ‘ਤੇ ਪੰਜਾਬ ਪੁਲਿਸ ਨੇ ਦਰਜ ਕੀਤਾ ਪਰਚਾ

ਸ਼ੋਲੇ ਦੇ ਵੀਰੂ ਵਾਂਗ ਟੈਂਕੀ ‘ਤੇ ਚੜ ਕੇ ਲੜਕੀ ਨੂੰ ਵਿਆਹ ਲਈ ਧਮਕੀ ਦੇਣ ਵਾਲੇ ਆਸ਼ਿਕ ‘ਤੇ ਪੰਜਾਬ ਪੁਲਿਸ ਨੇ ਦਰਜ ਕੀਤਾ ਪਰਚਾ

ਕਪੂਰਥਲਾ (ਵੀਓਪੀ ਬਿਊਰੋ) ਥਾਣਾ ਸਿਟੀ ਕਪੂਰਥਲਾ ‘ਚ ਐਤਵਾਰ ਦੁਪਹਿਰ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਉਕਤ ਨੌਜਵਾਨ ਦੀ ਪੁਲਿਸ ਥਾਣਾ ਪੱਧਰ ‘ਤੇ ਮਾਮਲੇ ‘ਚ ਜ਼ਮਾਨਤ ਹੋ ਚੁੱਕੀ ਹੈ। ਸਿਟੀ ਥਾਣਾ ਇੰਚਾਰਜ ਅਮਨਦੀਪ ਨਾਹਰ ਨੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।

ਦੱਸ ਦੇਈਏ ਕਿ ਐਤਵਾਰ ਦੁਪਹਿਰ ਨੂੰ ਬੱਕਰਖਾਨਾ ਚੌਕ ਨੇੜੇ ਪਾਣੀ ਦੀ ਟੈਂਕੀ ‘ਤੇ ਇਕ ਨੌਜਵਾਨ ਨੇ ਲੜਕੀ ਨਾਲ ਵਿਆਹ ਨਾ ਕਰਨ ‘ਤੇ ਫਿਲਮੀ ਅੰਦਾਜ਼ ‘ਚ ਧਮਕੀਆਂ ਦਿੱਤੀਆਂ ਅਤੇ ਇਸ ਦੌਰਾਨ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਹਾਲਾਂਕਿ ਪੁਲਸ ਨੇ ਨੌਜਵਾਨ ਗੁਰਪਿੰਦਰ ਸਿੰਘ ਨੂੰ ਮਨਾ ਕੇ ਕਾਬੂ ਕਰ ਲਿਆ ਸੀ। ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਧਾਰਾ 309, 506 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਤੇ ਦੋਸ਼ੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।

error: Content is protected !!