ਰੱਖੜੀਆਂ ਲੈ ਕੇ ਸਕੂਟੀ ਉਤੇ ਪੇਕੇ ਜਾ ਰਹੀ ਵਿਆਹੁਤਾ ਨੂੰ ਕਾਰ ਨੇ ਦਰੜਿਆ, 200 ਮੀਟਰ ਤਕ ਘੜੀਸਦੀ ਗਈ, ਹੋਈ ਦਰਦਨਾਕ ਮੌਤ, ਲੋਟਣੀਆਂ ਖਾਂਦੀ ਕਾਰ ਖੇਤ ਵਿਚ ਪਲਟੀ

ਰੱਖੜੀਆਂ ਲੈ ਕੇ ਸਕੂਟੀ ਉਤੇ ਪੇਕੇ ਜਾ ਰਹੀ ਵਿਆਹੁਤਾ ਨੂੰ ਕਾਰ ਨੇ ਦਰੜਿਆ, 200 ਮੀਟਰ ਤਕ ਘੜੀਸਦੀ ਗਈ, ਹੋਈ ਦਰਦਨਾਕ ਮੌਤ, ਲੋਟਣੀਆਂ ਖਾਂਦੀ ਕਾਰ ਖੇਤ ਵਿਚ ਪਲਟੀ


ਵੀਓਪੀ ਬਿਊਰੋ, ਘੁਮਾਣ : ਪੇਕੇ ਪਿੰਡ ਰੱਖੜੀਆਂ ਲੈ ਕੇ ਜਾ ਰਹੀ ਇਕ ਸਕੂਟੀ ਸਵਾਰ ਵਿਆਹੁਤਾ ਨੂੰ ਤੇਜ਼ ਰਫ਼ਤਾਰ ਕਾਰ ਨੇ ਜਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਵਿਆਹੁਤਾ ਦੀ ਮੌਤ ਹ ਗਈ। ਹਾਦਸਾ ਕਸਬਾ ਘੁਮਾਣ ਦੇ ਨਜ਼ਦੀਕ ਅੱਡਾ ਬੋਹਜਾ ਵਿਖੇ ਵਾਪਰਿਆ ਇੱਕ ਤੇਜ਼ ਰਫ਼ਤਾਰ ਕਾਰ ਤੇ ਸਕੂਟਰੀ ਦੀ ਆਹਮੋ-ਸਾਹਮਣੇ ਟੱਕਰ ਹੋਈ। ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟਰੀ ਸਵਾਰ ਔਰਤ ਨੂੰ ਕਾਰ 200 ਮੀਟਰ ਤੱਕ ਬੁਰੀ ਤਰ੍ਹਾਂ ਘੜਸਦੀ ਲੈ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ‘ਚ ਕਾਰ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਹਾਦਸੇ ਦੌਰਾਨ ਲੋਟਣੀਆਂ ਖਾਂਦੀ ਕਾਰ ਖੇਤਾਂ ‘ਚ ਪਲਟ ਗਈ ਅਤੇ ਕਾਰ ਅਤੇ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੇ ਗਏ।


ਜਾਣਕਾਰੀ ਅਨੁਸਾਰ ਸਕੂਟਰੀ ਸਵਾਰ ਔਰਤ ਕਮਲਜੀਤ ਕੌਰ (35) ਪਤਨੀ ਸੁੱਚਾ ਸਿੰਘ ਵਾਸੀ ਉਦੋ ਨੰਗਲ ਕੇ ਆਪਣੇ ਸਹੁਰੇ ਪਿੰਡ ਤੋਂ ਰੱਖੜੀ ਲੈ ਕੇ ਆਪਣੇ ਪੇਕੇ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਾ ਰਹੀ ਸੀ। ਜਦੋਂ ਉਹ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਬੋਹਜਾ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੰਬਰ ਡੀਐੱਲ 3 ਸੀਪੀ 5914 ਜਿਸ ਨੂੰ ਬਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਚੋਣੇ ਚਲਾ ਰਿਹਾ ਸੀ, ਨੇ ਕਥਿਤ ਤੌਰ ‘ਤੇ ਸਕੂਟਰੀ ਸਵਾਰ ਔਰਤ ਨੂੰ ਟੱਕਰ ਮਾਰ ਦਿੱਤੀ। ਸਕੂਟਰੀ ਸਵਾਰ ਕਮਲਜੀਤ ਕੌਰ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਕਾਰ ਸਵਾਰ ਬਲਜਿੰਦਰ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਕਾਰ ਚਾਲਕ ਨੂੰ ਹਸਪਤਾਲ ਲਈ ਦਾਖਲ ਕਰਵਾਇਆ ਗਿਆ ਹੈ।


ਇਸ ਸਬੰਧੀ ਥਾਣਾ ਘੁਮਾਣ ਦੇ ਮੁਖੀ ਪਰਮਿੰਦਰ ਸਿੰਘ ਸਿੱਧੂ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਅਤੇ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!