ਕੈਂਸਰ ਪੀੜਤ ਡਾ. ਨਵਜੋਤ ਕੌਰ ਸਿੱਧੂ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਸ੍ਰੀ ਦੁੱਖ ਭੰਜਨੀ ਸਾਹਿਬ ਵਿਖੇ ਅਰੋਗਤਾ ਲਈ ਕੀਤੀ ਅਰਦਾਸ

ਕੈਂਸਰ ਪੀੜਤ ਡਾ. ਨਵਜੋਤ ਕੌਰ ਸਿੱਧੂ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਸ੍ਰੀ ਦੁੱਖ ਭੰਜਨੀ ਸਾਹਿਬ ਵਿਖੇ ਅਰੋਗਤਾ ਲਈ ਕੀਤੀ ਅਰਦਾਸ


ਵੀਓਪੀ ਬਿਊਰੋ, ਅੰਮ੍ਰਿਤਸਰ : ਕੈਂਸਰ ਤੋਂ ਪੀੜਤ ਡਾ. ਨਵਜੋਤ ਕੌਰ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਕਾਂਗਰਸੀ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਪਿਛਲੇ ਸਮੇਂ ਤੋਂ ਕੈਂਸਰ ਨਾਲ ਜੁਝ ਰਹੇ ਹਨ। ਉਹ ਆਮ ਸ਼ਰਧਾਲੂ ਵਾਂਗ ਨਤਮਸਤਕ ਹੋਣ ਲਈ ਪਹੁੰਚੇ। ਪਹਿਲਾਂ ਉਹ ਸ੍ਰੀ ਦੁੱਖ ਭੰਜਨੀ ਸਾਹਿਬ ਗਏ ਅਤੇ ਦੇਹ ਅਰੋਗਤਾ ਦੀ ਅਰਦਾਸ ਕੀਤੀ।

ਉਪਰੰਤ ਕਤਾਰ ’ਚ ਲੱਗ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਜਿਥੇ ਉਨ੍ਹਾਂ ਨੇ ਅਰਦਾਸ ਕੀਤੀ ਤੇ ਲੰਮਾਂ ਸਮਾਂ ਉਪਰ ਪਹਿਲੀ ਮੰਜ਼ਲ ’ਤੇ ਬੈਠ ਕੇ ਕੀਰਤਨ ਸਰਵਣ ਕੀਤਾ। ਦਰਸ਼ਨ ਕਰਨ ਆਉਣ ਸਮੇਂ ਆਪਣੀ ਫੇਰੀ ਦੀ ਸੂਚਨਾ ਉਨ੍ਹਾਂ ਨੇ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਤੇ ਦੇਰ ਸ਼ਾਮ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ।

error: Content is protected !!