ਗੁਰਦੁਆਰਾ ਸਾਹਿਬ ਵਿਖੇ ਸਰੋਵਰ ਵਿਚ ਚਾਰ ਭੈਣਾਂ ਦੇ ਇਕਲੌਤੇ ਭਰਾ  ਤੇ ਦੋ ਬੱਚਿਆਂ ਦੀ ਮਾਂ ਨੇ ਮਾਰੀ ਛਾਲ

ਗੁਰਦੁਆਰਾ ਸਾਹਿਬ ਵਿਖੇ ਸਰੋਵਰ ਵਿਚ ਚਾਰ ਭੈਣਾਂ ਦੇ ਇਕਲੌਤੇ ਭਰਾ  ਤੇ ਦੋ ਬੱਚਿਆਂ ਦੀ ਮਾਂ ਨੇ ਮਾਰੀ ਛਾਲ


ਗੋਇੰਦਵਾਲ ਸਾਹਿਬ (ਜ. ਬ) : ਪ੍ਰੇਮ ਪ੍ਰਵਾਨ ਨਾ ਚੜਨ ਉਤੇ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇਕ ਨੌਜਵਾਨ ਲੜਕੇ ਅਤੇ ਔਰਤ ਵੱਲੋਂ ਸਰੋਵਰ ਵਿਚ ਛਾਲ ਮਾਰ ਦਿੱਤੀ ਗਈ। ਉਕਤ ਔਰਤ ਵਿਆਹੁਤਾ ਸੀ ਤੇ ਉਸ ਦੇ ਦੋ ਬੱਚੇ ਸਨ ਜੋ ਕਿ ਨੌਜਵਾਨ ਦੇ ਗੁਆਂਢ ਵਿਚ ਰਹਿੰਦੀ ਸੀ। ਨੌਜਵਾਨ ਦਾ ਨਾਮ ਜਗਜੀਤ ਸਿੰਘ ਹੈ ਅਤੇ ਉਹ ਕਸਬਾ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਜਗਜੀਤ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਘਟਨਾ ਰੱਖੜੀ ਤੋਂ ਇਕ ਦਿਨ ਪਹਿਲਾਂ ਵਾਪਰੀ।


ਜਾਣਕਾਰੀ ਦਿੰਦੇ ਹੋਏ ਲੜਕੇ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਸੀ ਦੇ ਲੜਕੇ ਨੇ ਮਾਸੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਖ਼ੁਦਕੁਸ਼ੀ ਕਰਨ ਜਾ ਰਹੇ ਹਨ। ਅਸੀਂ ਉਸੇ ਵੇਲੇ ਇਥੇ ਪੁੱਜੇ ਪਰ ਇਥੇ ਕੋਈ ਨਹੀਂ ਸੀ ਜਦਕਿ ਸਰੋਵਰ ਦੇ ਬਾਹਰ ਔਰਤ ਦੀ ਚੁੰਨੀ ਪਈ ਹੋਈ ਸੀ। ਉਕਤ ਔਰਤ ਦੋ ਬੱਚਿਆਂ ਦੀ ਮਾਂ ਹੈ ਅਤੇ ਲੜਕੇ ਦੇ ਘਰ ਦੇ ਕੋਲ ਹੀ ਕਿਰਾਏ ’ਤੇ ਰਹਿ ਰਹੀ ਸੀ। ਇਹ ਵੀ ਪਤਾ ਲੱਗਾ ਹੈ ਕਿ ਨੌਜਵਾਨ ਜਗਜੀਤ ਸਿੰਘ ਉਕਤ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਦਕਿ ਉਸ ਦਾ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਸੀ ਹੋ ਰਿਹਾ।


ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਦੋਵੇਂ ਜਣੇ ਗੁਰਦੁਆਰਾ ਸਾਹਿਬ ਦੇ ਸਰਵੋਰ ਕੋਲ ਪਹੁੰਚੇ ਅਤੇ ਪਹਿਲਾਂ ਉਨ੍ਹਾਂ ਨੇ ਰਿਸ਼ਤੇਦਾਰ ਨੂੰ ਫੋਨ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਫਿਰ ਸਰੋਵਰ ਵਿਚ ਛਾਲ ਮਾਰ ਦਿੱਤੀ। ਪਹਿਲਾਂ ਤਾਂ ਸਥਾਨਕ ਲੋਕਾਂ ਵਲੋਂ ਦੋਵਾਂ ਦੀ ਸਰੋਵਰ ਵਿਚ ਭਾਲ ਕੀਤੀ ਗਈ, ਫਿਰ ਬਾਅਦ ਵਿਚ ਗੋਤਾਖੋਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਨ੍ਹਾਂ ਵਲੋਂ ਦੋਵਾਂ ਦੀ ਸਰੋਵਰ ਵਿਚ ਭਾਲ ਕੀਤੀ ਜਾ ਰਹੀ ਹੈ। ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।

error: Content is protected !!