ਔਰਤ ਦੇ ਦਿਮਾਗ ਵਿਚੋਂ ਨਿਕਲਿਆ 8 ਸੈਂਟੀਮੀਟਰ ਲੰਬਾ ਕੀੜਾ, ਡਾਕਟਰ ਨੇ ਕਿਹਾ ਜ਼ਿੰਦਗੀ ਦਾ ਪਹਿਲਾ ਅਜਿਹਾ ਕੇਸ ਵੇਖਿਆ, ਭੁੱਲਣ ਦੀ ਬਿਮਾਰੀ ਤੋਂ ਤੰਗ ਹੋ ਪਹੁੰਚੀ ਸੀ ਡਾਕਟਰ ਕੋਲ

ਔਰਤ ਦੇ ਦਿਮਾਗ ਵਿਚੋਂ ਨਿਕਲਿਆ 8 ਸੈਂਟੀਮੀਟਰ ਲੰਬਾ ਕੀੜਾ, ਡਾਕਟਰ ਨੇ ਕਿਹਾ ਜ਼ਿੰਦਗੀ ਦਾ ਪਹਿਲਾ ਅਜਿਹਾ ਕੇਸ ਵੇਖਿਆ, ਭੁੱਲਣ ਦੀ ਬਿਮਾਰੀ ਤੋਂ ਤੰਗ ਹੋ ਪਹੁੰਚੀ ਸੀ ਡਾਕਟਰ ਕੋਲ


ਵੀਓਪੀ ਬਿਊਰੋ, ਸਿਡਨੀ (ਏਜੰਸੀ) : ਭੁੱਲਣ ਦੀ ਬਿਮਾਰੀ ਤੇ ਤਣਾਅ ਹੋਣ ਉਤੇ ਜਾਂਚ ਕਰਵਾਉਣ ਡਾਕਟਰ ਕੋਲ ਪਹੁੰਚੀ ਔਰਤ ਦੇ ਸਿਰ ਵਿਚ ਅੱਠ ਸੈਂਟੀਮੀਟਰ ਲੰਬਾ ਪਰਜੀਵੀ ਵੇਖ ਸਾਰੇ ਹੈਰਾਨ ਹੋਗਏ। ਇਹ ਮਾਮਲਾ ਆਸਟਰੇਲੀਆ ਵਿਖੇ ਸਾਹਮਣੇ ਆਇਆ ਹੈ। ਪੀੜਤਾ ਦੀ ਸਫਲ ਸਰਜਰੀ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਮਾਮਲਾ ਹੈ।


ਮਨੁੱਖਾਂ ’ਚ ਇਕ ਨਵੀਂ ਪਰਜੀਵੀ ਲਾਗ ਦਾ ਦੁਨੀਆ ਦਾ ਇਹ ਪਹਿਲਾ ਮਾਮਲਾ ਦਿ ਆਸਟੇ੍ਰਲੀਅਨ ਨੈਸ਼ਨਲ ਯੂਨੀਵਰਸਿਟੀ (ਏਐੱਨਯੂ) ਅਤੇ ਕੈਨਬਰਾ ਹਸਪਤਾਲ ਦੇ ਖੋਜਕਰਤਾਵਾਂ ਵੱਲੋਂ ਖੋਜਿਆ ਗਿਆ। 64 ਸਾਲਾ ਔਰਤ ਦੀ ਸਰਜਰੀ ਤੋਂ ਪਹਿਲਾਂ ਡਾਕਟਰਾਂ ਨੂੰ ਸਕੈਨਿੰਗ ਦੌਰਾਨ ਉਸ ਦੇ ਦਿਮਾਗ਼ ’ਚ ਜਿਉਂਦੇ ਕੀੜੇ ਦਾ ਪਤਾ ਲੱਗਿਆ। ਇਸ ਤਰ੍ਹਾਂ ਦੇ ਪਰਜੀਵੀ ਆਮ ਤੌਰ ’ਤੇ ਅਜਗਰਾਂ ’ਚ ਪਾਏ ਜਾਂਦੇ ਹਨ। ਡਾਕਟਰਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਅਜਿਹੇ ਲਾਰਵੇ ਉਸ ਔਰਤ ਦੇ ਫੇਫੜੇ, ਲਿਵਰ ਤੇ ਹੋਰ ਅੰਗਾਂ ’ਚ ਵੀ ਮੌਜੂਦ ਹੋ ਸਕਦੇ ਹਨ। ਕੈਨਬਰਾ ਹਸਪਤਾਲ ’ਚ ਲਾਗ ਵਾਲੀਆਂ ਬਿਮਾਰੀਆਂ ਦੇ ਮਾਹਰ ਅਤੇ ਖੋਜ ਦੀ ਅਗਵਾਈ ਕਰਨ ਵਾਲੇ ਏਐੱਨਯੂ ਦੇ ਸੰਜੈ ਸੇਨਾਨਾਇਕੇ ਨੇ ਐਮਰਜਿੰਗ ਇਫੈਕਟਸ ਡਿਸੀਜ਼ ’ਚ ਪ੍ਰਕਾਸ਼ਿਤ ਪੇਪਰ ’ਚ ਕਿਹਾ ਹੈ ਕਿ ਦਿਮਾਗ਼ ਦੀ ਸਰਜਰੀ ਤੋਂ ਬਾਅਦ ਓਫੀਡਾਸਕਰਿਸ ਰੋਬਰਟਸੀ ਰਾਊਂਡਵਾਰਮ ਮਰੀਜ਼ ’ਚੋਂ ਜਿਉਂਦਾ ਕੱਢਿਆ ਗਿਆ, ਜੋ ਹਿੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ, ਦਿਮਾਗ਼ ’ਚ ਇਸ ਤਰ੍ਹਾਂ ਦਾ ਕੀੜਾ ਮਿਲਣ ਦਾ ਇਹ ਪਹਿਲਾ ਮਾਮਲਾ ਹੈ।


ਖੋਜ ਦੇ ਲੇਖਕ ਸੰਜੈ ਸੇਨਾਨਾਇਕੇ ਨੇ ਕਿਹਾ ਕਿ ਆਸਟ੍ਰੇਲੀਆ ਦੇ ਦੱਖਣ-ਪੂਰਬੀ ਨਿਊ ਸਾਊਥ ਵੇਲਜ਼ ਦੀ ਰਹਿਣ ਵਾਲੀ ਔਰਤ ਨੇ ਖਾਣਾ ਪਕਾਉਣ ਲਈ ਵਾਰਰਿਗਲ ਸਾਗ ਦੀ ਵਰਤੋਂ ਕੀਤੀ ਤੇ ਖਾਣ ਤੋਂ ਬਾਅਦ ਪਰਜੀਵੀ ਨਾਲ ਇਨਫੈਕਟਡ ਹੋ ਗਈ। ਸਾਗ ’ਚ ਅਜਗਰ ਨੇ ਆਪਣੇ ਮਲ ਰਾਹੀਂ ਪਰਜੀਵੀ ਨੂੰ ਵਹਾ ਦਿੱਤਾ ਸੀ। ਇਸ ਤੋਂ ਬਾਅਦ ਔਰਤ ਨੂੰ ਪੇਟ ’ਚ ਦਰਦ ਨਾਲ ਸੁੱਕੀ ਖੰਘ ਆਉਣ ਤੇ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ।

error: Content is protected !!