ਅਦਾਲਤ ਵਿਚ ਸ਼ਰੇਆਮ ਵਕੀਲ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

ਅਦਾਲਤ ਵਿਚ ਸ਼ਰੇਆਮ ਵਕੀਲ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ


ਵੀਓਪੀ ਬਿਊਰੋ, ਨੈਸ਼ਨਲ-ਡੀਡ ਲੇਖਕ/ਵਕੀਲ ਨੂੰ ਦਿਨ ਦਿਹਾੜੇ ਸ਼ਰੇਆਮ ਅਦਾਲਤ ਵਿਚ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਵਾਪਰੀ ਹੈ। ਮ੍ਰਿਤਕ ਦੀ ਪਛਾਣ ਮਨੋਜ ਉਰਫ਼ ਮੋਨੂੰ ਚੌਧਰੀ (54) ਵਜੋਂ ਹੋਈ, ਜਿਸ ਦਾ ਬੁੱਧਵਾਰ ਸਦਰ ਤਹਿਸੀਲ ਕੰਪਲੈਕਸ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੈਂਬਰ ਨੰਬਰ-95 ’ਚ 4 ਲੋਕਾਂ ਨਾਲ ਬੈਠ ਕੇ ਖਾਣਾ ਖਾ ਰਹੇ ਸੀ। ਹਮਲਾਵਰ ਕੌਣ ਸਨ, ਕਿੰਨੇ ਸਨ, ਪਤਾ ਨਹੀਂ ਲੱਗ ਸਕਿਆ। ਮੋਨੂੰ ਚੌਧਰੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਨ੍ਹਾਂ ਤਹਿਸੀਲ ਬਾਰ ਐਸੋਸੀਏਸ਼ਨ ਦੀ ਚੋਣ ਵੀ ਲੜੀ ਸੀ।ਹਮਲਾਵਰ ਪੈਦਲ ਹੀ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੂਰੇ ਸੂਬੇ ਵਿੱਚ ਵਕੀਲਾਂ ਦੇ ਅੰਦੋਲਨ ਕਾਰਨ ਸਾਰੀਆਂ ਅਦਾਲਤਾਂ ਅਤੇ ਤਹਿਸੀਲਾਂ ਵਿੱਚ ਪੁਲਿਸ ਪਹਿਲਾਂ ਤੋਂ ਹੀ ਤਾਇਨਾਤ ਸੀ। ਇਸ ਦੇ ਬਾਵਜੂਦ ਹਮਲਾਵਰ ਕਤਲ ਕਰਨ ’ਚ ਸਫਲ ਹੋ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

error: Content is protected !!