ਸਿੱਧੂ ਮੂਸੇਵਾਲਾ ਦੀ ਸਮਾਧ ਉਤੇ ਰੱਖੜੀ ਬੰਨ੍ਹਣ ਪੁੱਜੀਆਂ ਸੈਂਕੜੇ ਭੈਣਾਂ, ਵੇਖ ਭਾਵੁਕ ਹੋਏ ਪਿਤਾ ਬਲਕੌਰ ਸਿੰਘ ਭੁੰਬਾਂ ਮਾਰ ਰੋਏ, ਅਫਸਾਨਾ ਖਾਨ ਨੇ ਵੀ ਸਿੱਧੂ ਨੂੰ ਕੀਤਾ ਯਾਦ

ਸਿੱਧੂ ਮੂਸੇਵਾਲਾ ਦੀ ਸਮਾਧ ਉਤੇ ਰੱਖੜੀ ਬੰਨ੍ਹਣ ਪੁੱਜੀਆਂ ਸੈਂਕੜੇ ਭੈਣਾਂ, ਵੇਖ ਭਾਵੁਕ ਹੋਏ ਪਿਤਾ ਬਲਕੌਰ ਸਿੰਘ ਭੁੰਬਾਂ ਮਾਰ ਰੋਏ, ਅਫਸਾਨਾ ਖਾਨ ਨੇ ਵੀ ਸਿੱਧੂ ਨੂੰ ਕੀਤਾ ਯਾਦ


ਵੀਓਪੀ ਬਿਊਰੋ, ਮਾਨਸਾ- ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਇਸ ਮੌਕੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਰੱਖੜੀ ਦੇ ਤਿਉਹਾਰ ਮੌਕੇ ਯਾਦ ਕੀਤਾ ਤੇ ਮੂਸੇਵਾਲਾ ਨਾਲ ਰੱਖੜੀ ਮੌਕੇ ਦਾ ਪੁਰਾਣਾ ਵੀਡੀਓ ਸ਼ੇਅਰ ਕਰ ਕੇ ਸਰਕਾਰ ਉਤੇ ਨਿਸ਼ਾਨਾ ਸਾਧਿਆ। ਉਧਰ, ਅਫਸਾਨਾ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਸੈਂਕੜੇ ਭੈਣਾਂ ਰੱਖੜੀ ਬੰਨ੍ਹਣ ਲਈ ਪੁੱਜੀਆਂ।

ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਉੱਥੇ ਮੌਜੂਦ ਸੀ। ਇਸ ਦੌਰਾਨ ਸੈਂਕੜੇ ਭੈਣਾਂ ਦਾ ਆਪਣੇ ਪੁੱਤਰ ਲਈ ਪਿਆਰ ਦੇਖ ਬਲਕੌਰ ਸਿੰਘ ਬਹੁਤ ਭਾਵੁਕ ਹੋ ਗਏ ਅਤੇ ਭੁੱਬਾਂ ਮਾਰ ਰੋਣ ਲੱਗੇ। ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂਅ ਅਤੇ ਤਸਵੀਰਾਂ ਨਾਲ ਜੁੜੀਆਂ ਕਈ ਰੱਖੜੀਆਂ ਦੀ ਬਾਜ਼ਾਰਾਂ ਵਿੱਚ ਮੰਗ ਦੇਖਣ ਨੂੰ ਮਿਲੀ। ਬੱਚਿਆਂ ਤੋਂ ਲੈ ਨੌਜਵਾਨਾਂ ਵਿੱਚ ਵੀ ਮੂਸੇਵਾਲਾ ਦੀ ਤਸਵੀਰ ਅਤੇ ਨਾਂਅ ਦੀਆਂ ਰੱਖੜੀਆਂ ਦਾ ਕ੍ਰੇਜ਼ ਦੇਖਣ ਨੂੰ ਮਿਲਿਆ।

error: Content is protected !!