ਸੱਸ ਨੂੰ ਵਾਲਾਂ ਤੋਂ ਫੜ ਕੇ ਕੁੱਟਦੀ ਨੂੰਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੂੰਹ ਨੇ ਸਹੁਰੇ ਦਾ ਕਰ’ਤਾ ਕਤਲ

ਸੱਸ ਨੂੰ ਵਾਲਾਂ ਤੋਂ ਫੜ ਕੇ ਕੁੱਟਦੀ ਨੂੰਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੂੰਹ ਨੇ ਸਹੁਰੇ ਦਾ ਕਰ’ਤਾ ਕਤਲ

ਵੀਓਪੀ ਬਿਊਰੋ – ਗੜ੍ਹਸ਼ੰਕਰ ਦੇ ਪਿੰਡ ਸੈਲਾ ਕਲਾਂ ਵਿੱਚ ਇੱਕ ਔਰਤ ਨੇ ਆਪਣੇ ਸਹੁਰੇ ਨੂੰ ਲੱਤਾਂ ਮਾਰ ਮਾਰ ਕੇ ਕਤਲ ਕਰ ਦਿੱਤਾ। ਸਹੁਰਾ ਉਸ ਨੂੰ ਸੱਸ ਦੇ ਵਾਲਾਂ ਨੂੰ ਖਿੱਚਣ ਤੋਂ ਰੋਕ ਰਿਹਾ ਸੀ। ਬਸ ਇਸ ਕਾਰਨ ਔਰਤ ਇੰਨੀ ਭੜਕ ਗਈ ਕਿ ਉਸ ਨੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਸੋਹਣ ਸਿੰਘ ਦੀ ਪਤਨੀ ਮਹਿੰਦਰ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਸੁਖਵਿੰਦਰ ਕੌਰ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਹਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਨੂੰਹ ਸੁਖਵਿੰਦਰ ਕੌਰ ਉਸ ਦੇ ਡੇਢ ਸਾਲ ਦੇ ਲੜਕੇ ਦੀ ਕੁੱਟਮਾਰ ਕਰਦੀ ਸੀ। ਜਦੋਂ ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਸੁਖਵਿੰਦਰ ਨੇ ਉਸ ਨੂੰ ਵਾਲਾਂ ਤੋਂ ਖਿੱਚਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਉਸ ਦੇ ਪਤੀ ਸੋਹਣ ਸਿੰਘ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਖਵਿੰਦਰ ਨੇ ਉਸ ਨੂੰ ਲੱਤਾਂ ਮਾਰ ਕੇ ਬੇਹੋਸ਼ ਕਰ ਦਿੱਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਸੋਹਣ ਸਿੰਘ ਦੀ ਪੁੱਤਰੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਰਵਿੰਦਰ ਸਿੰਘ ਗ੍ਰੀਸ ਰਹਿੰਦਾ ਹੈ। ਦੋ ਸਾਲ ਪਹਿਲਾਂ ਉਸ ਦੇ ਭਰਾ ਦਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ ਸੀ। ਸੁਖਵਿੰਦਰ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ ਅਤੇ ਕਾਫੀ ਲੜਾਈ-ਝਗੜਾ ਕਰਦੀ ਸੀ। ਸਵੇਰੇ ਵੀ ਉਸ ਨੂੰ ਪਿਤਾ ਦਾ ਫੋਨ ਆਇਆ ਕਿ ਸੁਖਵਿੰਦਰ ਝਗੜਾ ਕਰ ਰਹੀ ਹੈ, ਪਰ ਮੈਂ ਉਸ ਨੂੰ ਕਿਹਾ ਕਿ ਤੁਸੀਂ ਚੁੱਪ ਰਹੋ, ਕੁਝ ਨਾ ਬੋਲੋ। ਉਸ ਨੇ ਦੋਸ਼ ਲਾਇਆ ਕਿ ਸੁਖਵਿੰਦਰ ਕੌਰ ਉਸ ਦੇ ਡੇਢ ਸਾਲ ਦੇ ਲੜਕੇ ਨੂੰ ਹਰ ਸਮੇਂ ਕੁੱਟਦੀ ਰਹਿੰਦੀ ਸੀ।

error: Content is protected !!