ਗੱਡੀ ਚਾਲਕਾਂ ਲਈ ਜਲੰਧਰ ਤੋਂ ਲੁਧਿਆਣਾ ਜਾਣਾ ਹੋਇਆ ਹੋਰ ਵੀ ਮਹਿੰਗਾ, ਲਾਡੋਵਾਲ ਪਲਾਜ਼ਾ ਉਤੇ ਵਧਾਇਆ ਟੋਲ ਟੈਕਸ

ਗੱਡੀ ਚਾਲਕਾਂ ਲਈ ਜਲੰਧਰ ਤੋਂ ਲੁਧਿਆਣਾ ਜਾਣਾ ਹੋਇਆ ਹੋਰ ਵੀ ਮਹਿੰਗਾ, ਲਾਡੋਵਾਲ ਪਲਾਜ਼ਾ ਉਤੇ ਵਧਾਇਆ ਟੋਲ ਟੈਕਸ


ਵੀਓਪੀ ਬਿਊਰੋ, ਜਲੰਧਰ : ਇਕ ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਹੋਰ ਮਹਿੰਗਾ ਹੋ ਗਿਆ ਹੈ। ਇਸ ਕਰ ਕੇ ਅੱਜ ਤੋਂ ਜਲੰਧਰ ਤੋਂ ਲੁਧਿਆਣਾ ਜਾਣਾ ਇਕ ਵਾਰ ਫਿਰ ਮਹਿੰਗਾ ਹੋ ਜਾਵੇਗਾ। ਕਾਰ-ਜੀਪ ਦੇ ਸਿੰਗਲ ਟ੍ਰਿਪ ਦੇ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ਵਿਚ ਮਲਟੀਪਲ ਟ੍ਰਿਪ ਲਈ 245 ਰੁਪਏ ਦੇਣੇ ਹੋਣਗੇ ਤੇ ਕਾਰ-ਜੀਪ ਦਾ ਮੰਥਲੀ ਪਾਸ 4930 ਰੁਪਏ ਵਿਚ ਬਣੇਗਾ।


ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਨੇ ਲਾਡੋਵਾਲ (ਲੁਧਿਆਣਾ) ਟੋਲ ਪਲਾਜ਼ਾ ’ਤੇ ਸਾਰੀਆਂ ਗੱਡੀਆਂ ਲਈ ਪਹਿਲੀ ਸਤੰਬਰ ਤੋਂ ਰੇਟ ਵਧਾ ਦਿੱਤੇ ਹਨ। ਕਾਰਾਂ ਲਈ ਲਾਡੋਵਾਲ ਟੋਲ ਦੀਆਂ ਦਰਾਂ ਵਿਚ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਥਾਰਿਟੀ ਵੱਲੋਂ ਤੈਅ ਕੀਤੀਆਂ ਗਈਆਂ ਨਵੀਆਂ ਦਰਾਂ ਮੁਤਾਬਿਕ ਹਲਕੇ ਵਪਾਰਕ ਵਾਹਨਾਂ ਲਈ ਸਿੰਗਲ ਟ੍ਰਿਪ 285 ਰੁਪਏ ਤੇ 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 430 ਰੁਪਏ ਟੋਲ ਟੈਕਸ ਦੇਣਾ ਹੋਵੇਗਾ। ਇਨ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਮੰਥਲੀ ਪਾਸ 8625 ਰੁਪਏ ਦਾ ਬਣੇਗਾ।

error: Content is protected !!