ਮੈਂਬਰ ਆਫ ਪਾਰਲੀਮੈਂਟ ਸ਼੍ਰੀ ਸੁਸ਼ੀਲ ਰਿੰਕੂ ਨੇ ਕੀਤੀ ਪਿਰਾਮਿਡ ਈ ਸਰਵਿਸਿਜ਼ ਅਤੇ ਪਿਰਾਮਿਡ ਕਾਲਜ ਦੇ ਵਾਈਸ ਚੇਅਰਮੈਨ ਸ਼੍ਰੀ ਭਵਨੂਰ ਸਿੰਘ ਬੇਦੀ ਨਾਲ ਖਾਸ ਮੁਲਾਕਾਤ

ਮੈਂਬਰ ਆਫ ਪਾਰਲੀਮੈਂਟ ਸ਼੍ਰੀ ਸੁਸ਼ੀਲ ਰਿੰਕੂ ਨੇ ਕੀਤੀ ਪਿਰਾਮਿਡ ਈ ਸਰਵਿਸਿਜ਼ ਅਤੇ ਪਿਰਾਮਿਡ ਕਾਲਜ ਦੇ ਵਾਈਸ ਚੇਅਰਮੈਨ ਸ਼੍ਰੀ ਭਵਨੂਰ ਸਿੰਘ ਬੇਦੀ ਨਾਲ ਖਾਸ ਮੁਲਾਕਾਤ

ਜਲੰਧਰ ਦੇ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਸੁਸ਼ੀਲ ਰਿੰਕੂ ਨੇ 31 ਅਗਸਤ ਨੂੰ ਪਿਰਾਮਿਡ ਈ ਸਰਵਿਸਿਜ਼ ਅਤੇ ਪਿਰਾਮਿਡ ਕਾਲਜ ਦੇ ਵਾਈਸ ਚੇਅਰਮੈਨ ਸ. ਭਵਨੂਰ ਸਿੰਘ ਬੇਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ, ਸ਼੍ਰੀ ਸੁਸ਼ੀਲ ਰਿੰਕੂ ਨੇ ਕਾਲਜ ਦੁਆਰਾ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ, ਅਤੇ ਭਵਿੱਖ ਦੇ ਟੀਚਿਆਂ ਬਾਰੇ ਜਾਣਿਆ।

ਸ. ਬੇਦੀ ਨੇ ਨੌਜਵਾਨਾਂ ਦੇ ਸੰਪੂਰਨ ਵਿਕਾਸ ਲਈ ਕਾਲਜ ਦੀ ਵਚਨਬੱਧਤਾ ਨੂੰ ਦੋਹਰਾਇਆ ਅਤੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਰੋਜ਼ਗਾਰ ਦੇ ਮੌਕਿਆਂ ਲਈ ਉੱਚ ਸਿੱਖਿਆ ਦੀ ਮਹੱਤਤਾ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਚੰਗੇ ਹੁਨਰ ਨਾਲ ਹੀ ਕਾਮਯਾਬੀ ਸੰਭਵ ਹੈ ਅਤੇ ਇਸਦੇ ਲਈ ਚੰਗੀ ਸਿੱਖਿਆ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਅੱਗੇ ਨੌਜਵਾਨਾਂ ਨੂੰ ਚੰਗੀਆਂ ਕਾਰਪੋਰੇਟ ਕੰਪਨੀਆਂ ‘ਚ ਨੌਕਰੀ ਲਈ ਅਤੇ ਗਲੋਬਲ ਸਿਟੀਜਨ ਬਣਾਉਣ ਲਈ ਅੰਗਰੇਜ਼ੀ ਭਾਸ਼ਾ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ।

ਸ਼੍ਰੀ ਸੁਸ਼ੀਲ ਰਿੰਕੂ ਨੇ ਮੀਟਿੰਗ ਦੇ ਦੌਰਾਨ ਇਕ ਵਾਰ ਫੇਰ ਦੋਹਰਾਇਆ ਕਿ ਆਮ ਆਦਮੀ ਪਾਰਟੀ ਅਤੇ ਉਹ ਪੰਜਾਬ ਦੇ ਨੌਜਵਾਨਾਂ ਦੇ ਉੱਜਲ ਭਵਿੱਖ ਲਈ ਵਚਨਬੱਧ ਹਨ ਨੌਜਵਾਨਾਂ ਦੇ ਉੱਜਲ ਭਵਿੱਖ ਲਈ ਵੱਧ ਤੋਂ ਵੱਧ ਨੌਕਰੀਆਂ ਦੁਆਉਣ ਲਈ ਉਨ੍ਹਾਂ ਦੀ ਸਰਕਾਰ ਭਰਸਕ ਕੋਸ਼ਿਸ਼ ਕਰ ਰਹੀ ਹੈ।

error: Content is protected !!