ਮੁੱਖ ਮੰਤਰੀ ਮਾਨ ਦੀ ਦੁਬਾਰਾ ਕਲਮ ਨਾ ਫੜਾਉਣ ਦੀ ਚਿਤਾਵਨੀ ਦੇ ਬਾਵਜੂਦ ਪਟਵਾਰੀ ਗਏ ਹੜਤਾਲ ਉਤੇ, ਬੇਰੁਜ਼ਗਾਰਾਂ ਨੂੰ ਕਲਮ ਸੌਂਪਣ ਦੀ ਮੰਗ

ਮੁੱਖ ਮੰਤਰੀ ਮਾਨ ਦੀ ਦੁਬਾਰਾ ਕਲਮ ਨਾ ਫੜਾਉਣ ਦੀ ਚਿਤਾਵਨੀ ਦੇ ਬਾਵਜੂਦ ਪਟਵਾਰੀ ਗਏ ਹੜਤਾਲ ਉਤੇ, ਬੇਰੁਜ਼ਗਾਰਾਂ ਨੂੰ ਕਲਮ ਸੌਂਪਣ ਦੀ ਮੰਗ


ਵੀਓਪੀ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਚਿਤਾਵਨੀ ਦੇ ਬਾਵਜੂਦ ਪਟਵਾਰੀ ਸ਼ੁੱਕਰਵਾਰ ਨੂੰ ਹੜਤਾਲ ਬੈਠ ਗਏ। ਮਾਨ ਸਰਕਾਰ ਵੱਲੋਂ ਹੜਤਾਲ ਰੋਕਣ ਲਈ ਐਸਮਾ ਲਗਾਏ ਜਾਣ ਦੇ ਬਾਵਜੂਦ ਪਟਵਾਰੀਆਂ ਨੇ ਸ਼ੁੱਕਰਵਾਰ ਤੋਂ ਵਾਧੂ ਸਰਕਲਾਂ ਦਾ ਕੰਮ ਛੱਡਣ ਦਾ ਐਲਾਨ ਕਰਦਿਆਂ ਹੜਤਾਲ ’ਤੇ ਚਲੇ ਗਏ। ਪਟਵਾਰ ਯੂਨੀਅਨ ਨੇ ਮੁੱਖ ਮੰਤਰੀ ਨੂੰ ਬੇਰੁਜ਼ਗਾਰਾਂ ਨੂੰ ਕਲਮ ਸੌਂਪਣ ਦਾ ਵਾਅਦਾ ਨਿਭਾਉਣ ਦੀ ਚੁਣੌਤੀ ਦਿੱਤੀ ਹੈ।


ਸ਼ੁੱਕਰਵਾਰ ਨੂੰ ਇੱਥੇ ਦਿ ਰੈਵਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਪਟਵਾਰੀ ਆਪਣੇ ਫੈਸਲੇ ’ਤੇ ਅਟੱਲ ਹਨ ਤੇ ਇਕ ਸਤੰਬਰ ਤੋਂ 3193 ਵਾਧੂ ਪਟਵਾਰ ਸਰਕਲਾਂ ਦਾ ਕੰਮ ਛੱਡ ਦਿੱਤਾ ਜਾਵੇਗਾ। ਢੀਂਡਸਾ ਨੇ ਆਪਣੇ ਵਾਅਦੇ ਮੁਤਾਬਿਕ ਮੁੱਖ ਮੰਤਰੀ ਨੂੰ ਇਕ ਸਤੰਬਰ ਨੂੰ ਬੇਰੋਜ਼ਗਾਰਾਂ ਨੂੰ ਪੈੱਨ ਦੇਣ ਦਾ ਵਾਅਦਾ ਨਿਭਾਉਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸਦੀ ਸ਼ੁਰੂਆਤ ਆਪਣੇ ਜ਼ਿਲ੍ਹੇ ਸੰਗਰੂਰ ਤੋਂ ਕਰਨ ਅਤੇ ਪਟਵਾਰ ਯੂਨੀਅਨ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਸਵਾਗਤ ਕਰੇਗੀ।
ਜ਼ਿਕਰਯੋਗ ਹੈ ਕਿ ਖਾਲੀ ਅਸਾਮੀਆਂ ਭਰਨ, ਤਰੱਕੀ ਦੇਣ ਸਮੇਤ ਹੋਰ ਮੰਗਾਂ ਲਈ ਪਟਵਾਰ ਯੂਨੀਅਨ ਨੇ 11 ਸਤੰਬਰ ਤੋਂ ਕਲਮ ਛੋੜ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਸੀ। ਹੜ੍ਹਾ ਦੀ ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ 30 ਅਗਸਤ ਤੋਂ 31 ਅਕਤੂਬਰ ਤਕ ਸੂਬੇ ’ਚ ਐਸਮਾ ਲਾਗੂ ਕਰ ਦਿੱਤਾ ਸੀ। ਐਸਮਾ ਹੜਤਾਲ ਰੋਕਣ ਲਈ ਲਾਇਆ ਜਾਂਦਾ ਹੈ। ਮੁੱਖ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮੁਲਾਜ਼ਮ ਕਮਲ ਛੋੜ ਹੜਤਾਲ ’ਤੇ ਜਾਣ ਲਈ ਆਜ਼ਾਦ ਹਨ, ਪਰ ਦੋਬਾਰਾ ਕਲਮ ਦੇਣੀ ਹੈ ਜਾਂ ਨਹੀਂ, ਸਰਕਾਰ ਤੈਅ ਕਰੇਗੀ। ਹੁਣ ਹੜਤਾਲ ਦੇ ਸਮੇਂ ਨੂੰ ਸੇਵਾ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਹੜਤਾਲ ਕਰ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਬਰਦਾਸ਼ਤ ਨਹੀਂ, ਕਿਉਂਕਿ ਸੂਬੇ ’ਚ ਕਈ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਉਨ੍ਹਾਂ ਦੀ ਕਲਮ ਫੜਨ ਨੂੰ ਤਿਆਰ ਬੈਠੇ ਹਨ।

error: Content is protected !!