‘ਕੌਨ ਬਨੇਗਾ ਕਰੋੜਪਤੀ’ ਵਿਚ ਤਰਨਤਾਰਨ ਦੇ ਨੌਜਵਾਨ ਨੇ ਜਿੱਤੇ ਇਕ ਕਰੋੜ, ਨਜ਼ਰਾਂ ਹੁਣ 7 ਕਰੋੜ ਦੇ ਸਵਾਲ ਉਤੇ

‘ਕੌਨ ਬਨੇਗਾ ਕਰੋੜਪਤੀ’ ਵਿਚ ਤਰਨਤਾਰਨ ਦੇ ਨੌਜਵਾਨ ਨੇ ਜਿੱਤੇ ਇਕ ਕਰੋੜ, ਨਜ਼ਰਾਂ ਹੁਣ 7 ਕਰੋੜ ਦੇ ਸਵਾਲ ਉਤੇ


ਵੀਓਪੀ ਬਿਊਰੋ, ਤਰਨਤਾਰਨ – ‘ਕੌਨ ਬਨੇਗਾ ਕਰੋੜਪਤੀ 15’ ਟੀਵੀ ਸ਼ੋਅ ‘ਚ ਪੰਜਾਬ ਨੌਜਵਾਨ ਨੇ ਇਤਿਹਾਸ ਰਚ ਦਿੱਤਾ ਹੈ। ਜਸਕਰਨ ਸਿੰਘ ਨੇ ਇਕ ਕਰੋੜ ਰੁਪਏ ਜਿੱਤ ਲਏ ਹਨ ਤੇ ਹੁਣ ਉਸ ਦੀਆਂ ਨਜ਼ਰਾਂ 7 ਕਰੋੜ ਰੁਪਏ ਦੇ ਸਵਾਲ ਉਤੇ ਹਨ।ਜਸਕਰਨ ਇਸ ਸੀਜ਼ਨ ਦੇ ਪਹਿਲੇ ਪ੍ਰਤੀਯੋਗੀ ਹਨ ਜੋ 7 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚ ਗਏ ਹਨ।


ਦਰਅਸਲ, ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਪੰਜਾਬ ਦੇ ਜਸਕਰਨ (21) ਹੌਟ ਸੀਟ ‘ਤੇ ਬੈਠਾ ਨਜ਼ਰ ਆ ਰਿਹਾ ਹੈ। ਉਸ ਨੇ ਅਪਣੀ ਮਿਹਨਤ ਤੇ ਗਿਆਨ ਨਾਲ 1 ਕਰੋੜ ਰੁਪਏ ਜਿੱਤ ਲਏ ਹਨ ਅਤੇ ਹੁਣ ਉਹ 4-5 ਸਤੰਬਰ ਨੂੰ 7 ਕਰੋੜ ਰੁਪਏ ਦੇ ਸਵਾਲ ਲਈ ਖੇਡਣ ਜਾ ਰਿਹਾ ਹੈ। ਹਾਲਾਂਕਿ 7 ਕਰੋੜ ਰੁਪਏ ਦੇ ਸਵਾਲ ਦਾ ਕੀ ਹੋਣ ਵਾਲਾ ਹੈ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ।


1 ਕਰੋੜ ਜਿੱਤਣ ਤੋਂ ਬਾਅਦ ਜਸਕਰਨ ਬਹੁਤ ਖੁਸ਼ ਹੈ। ਜਸਕਰਨ ਸਿੰਘ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿਚ ਪੜ੍ਹਦਾ ਹੈ ਤੇ ਉਸ ਦਾ ਘਰ ਤਰਨਤਾਰਨ ਦੇ ਪਿੰਡ ਖਾਲੜਾ ਵਿਚ ਹੈ। ਉਸ ਦਾ ਪਰਿਵਾਰ ਕੋਲ ਕੋਈ ਖੇਤੀ ਦਾ ਕੰਮ ਨਹੀਂ ਹੈ। ਜਸਕਰਨ ਦਾ ਪਿਤਾ ਚਰਨਜੀਤ ਸਿੰਘ ਪਿੰਡ ਵਿਚ ਹੀ ਕੇਟਰਿੰਗ ਦਾ ਕੰਮ ਕਰਦਾ ਹੈ ਅਤੇ ਮਾਂ ਕੁਲਵਿੰਦਰ ਕੌਰ ਘਰ ਵਿਚ ਹੀ ਹੈ। ਉਸ ਦੇ ਇਕ ਭੈਣ ਤੇ ਇਕ ਛੋਟਾ ਭਰਾ ਹੈ। ਪਰਿਵਾਰ ਦਾ ਪੂਰਾ ਖਰਚਾ ਪਿਤਾ ਦੇ ਕੰਮ ਨਾਲ ਹੀ ਚੱਲਦਾ ਹੈ।


ਪ੍ਰੋਮੋ ‘ਚ ਦਿਖਾਇਆ ਗਿਆ ਸੀ ਕਿ ਅਮਿਤਾਭ ਬੱਚਨ ਨੇ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਜਸਕਰਨ ਨੂੰ ਇੱਕ ਕਰੋੜ ਰੁਪਏ ਜਿੱਤਣ ਦਾ ਐਲਾਨ ਕੀਤਾ ਅਤੇ ਉਸ ਕੋਲ ਜਾ ਕੇ ਉਸ ਨੂੰ ਜੱਫੀ ਪਾਉਂਦੇ ਹਨ। ਜਸਕਰਨ ਦੀ ਖੁਸ਼ੀ ਵੀ ਸੱਤਵੇਂ ਆਸਮਾਨ ‘ਤੇ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਹੀ ਜਸਕਰਨ ਦਾ ਸਫ਼ਰ ਦਿਖਾਇਆ ਗਿਆ, ਜਿਸ ‘ਚ ਉਹ ਦੱਸਦਾ ਹੈ ਕਿ ਉਹ ਪੰਜਾਬ ਦੇ ਪਿੰਡ ਖਾਲੜਾ ਦਾ ਵਸਨੀਕ ਹੈ, ਜੋ ਕਿ ਬਹੁਤ ਛੋਟਾ ਪਿੰਡ ਹੈ। ਜਸਕਰਨ ਦੱਸਦਾ ਹੈ ਕਿ ਉਸ ਦੇ ਪਿੰਡ ਦੇ ਗਿਣੇ- ਚੁਣੇ ਹੋਏ ਲੋਕ ਹੀ ਗ੍ਰੈਜੂਏਟ ਹਨ ਅਤੇ ਉਹ ਉਨ੍ਹਾਂ ਲੋਕਾਂ ‘ਚ ਆਉਂਦਾ ਹੈ। ਉਸ ਨੂੰ ਆਪਣੇ ਪਿੰਡ ਤੋਂ ਕਾਲਜ ਜਾਣ ਲਈ ਚਾਰ ਘੰਟੇ ਲੱਗ ਜਾਂਦੇ ਹਨ। ਜਸਕਰਨ ਸਿਵਲ ਸੇਵਾਵਾਂ ਲਈ ਤਿਆਰੀ ਕਰ ਰਿਹਾ ਹੈ। ਅਗਲੇ ਸਾਲ ਉਹ ਪਹਿਲੀ ਵਾਰ ਪੇਪਰ ਦੇਵੇਗਾ। ਜਸਕਰਨ ਦਾ ਕਹਿਣਾ ਹੈ ਕਿ ‘ਕੇਬੀਸੀ’ ਤੋਂ ਜਿੱਤੀ ਗਈ ਰਕਮ ਉਸ ਦੀ ਪਹਿਲੀ ਕਮਾਈ ਹੈ।

error: Content is protected !!