ਹੁਣ ਰਾਜਸਥਾਨ ਵਿਚ ਮਨੀਪੁਰ ਜਿਹਾ ਕਾਂਡ, ਔਰਤ ਨੂੰ ਨਗਨ ਕਰ ਕੇ ਇਲਾਕੇ ਵਿਚ ਘੁਮਾਇਆ, ਵੀਡੀਓ ਬਣਾ ਕੇ ਕੀਤੀ ਵਾਇਰਲ

ਹੁਣ ਰਾਜਸਥਾਨ ਵਿਚ ਮਨੀਪੁਰ ਜਿਹਾ ਕਾਂਡ, ਔਰਤ ਨੂੰ ਨਗਨ ਕਰ ਕੇ ਇਲਾਕੇ ਵਿਚ ਘੁਮਾਇਆ, ਵੀਡੀਓ ਬਣਾ ਕੇ ਕੀਤੀ ਵਾਇਰਲ


ਵੀਓਪੀ ਬਿਊਰੋ, ਜੈਪੁਰ- ਮਨੀਪੁਰ ਤੋਂ ਬਾਅਦ ਹੁਣ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ’ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਿਆਹੁਤਾ ਨੂੰ ਨਗਨ ਕਰ ਕੇ ਪਿੰਡ ’ਚ ਘੁਮਾਇਆ ਗਿਆ। ਇਹ ਕਾਂਡ ਧਾਰਿਆਬਾਦ ਤਹਿਸੀਲ ਦੇ ਪਹਾੜਾ ਗ੍ਰਾਮ ਪੰਚਾਇਤ ਦੇ ਨਿਚਲਾ ਕੋਟਾ ਪਿੰਡ ’ਚ ਵਾਪਰਿਆ। ਦਰਅਸਲ, ਵਿਆਹੁਤਾ ਦੇ ਸਹੁਰਿਆਂ ਨੇ ਉਸ ਦੇ ਪੇਕੇ ਪਹੁੰਚ ਕੇ ਜਿਥੇ ਉਸ ਨਾਲ ਕੁੱਟਮਾਰ ਕੀਤੀ, ਉਥੇ ਆਪਣੇ ਘਰ ਦੀ ਇਜ਼ਤ ਨੂੰ ਹੀ ਕੱਪੜੇ ਉਤਾਰ ਕੇ ਉਪਰੋਕਤ ਕਾਰਾ ਕੀਤਾ। ਮੁਲਜ਼ਮਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ ਤੇ ਵਾਇਰਲ ਕਰ ਦਿੱਤੀ।


ਪੀੜਤ ਮੁਟਿਆਰ ਦੇ ਮਾਪਿਆਂ ਨੇ ਦੱਸਿਆ ਕਿ ਉਹ ਘਟਨਾ ਦੀ ਐੱਫਆਈਆਰ ਦਰਜ ਕਰਵਾਉਣ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਵੀ ਦਰਜ ਨਹੀਂ ਕੀਤੀ। ਓਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਹਰਕਤ ’ਚ ਆਈ। ਜ਼ਿਲ੍ਹਾ ਐਸਪੀ ਅਮਿਤ ਕੁਮਾਰ ਨੇ ਮੌਕੇ ’ਤੇ ਪੁਲਿਸ ਟੀਮ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਸ ਮਾਮਲੇ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧੀਆਂ ਦੀ ਸੱਭਿਅਕ ਸਮਾਜ ’ਚ ਕੋਈ ਥਾਂ ਨਹੀਂ। ਘਟਨਾ ’ਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਜੇਲ ਭੇਜਿਆ ਜਾਵੇਗਾ। ਫਾਸਟ ਟ੍ਰੈਕ ਅਦਾਲਤ ਵਿਚ ਕੇਸ ਚਲਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

error: Content is protected !!