ਪੰਜਾਬ ਸਰਕਾਰ ਨੇ 13 ਹਜ਼ਾਰ ਪੰਚਾਇਤਾਂ ਨੂੰ ਸਾਰੇ ਫੰਡ ਕੀਤੇ ਬੰਦ, ਵਿਰੋਧੀਆਂ ਨੇ ਕਿਹਾ- ਲੋਕਤੰਤਰ ਦਾ ਕਤਲ ਹੋ ਗਿਐ

ਪੰਜਾਬ ਸਰਕਾਰ ਨੇ 13 ਹਜ਼ਾਰ ਪੰਚਾਇਤਾਂ ਨੂੰ ਸਾਰੇ ਫੰਡ ਕੀਤੇ ਬੰਦ, ਵਿਰੋਧੀਆਂ ਨੇ ਕਿਹਾ- ਲੋਕਤੰਤਰ ਦਾ ਕਤਲ ਹੋ ਗਿਐ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੇ ਪੰਜਾਬ ਭਰ ਦੀਆਂ 13 ਹਜ਼ਾਰ ਪੰਚਾਇਤਾਂ ਦੀਆਂ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਬੰਦ ਕਰ ਦਿੱਤੇ ਹਨ। ਇਸ ਫੈਸਲੇ ਤੋਂ ਬਾਅਦ ਹੁਣ ਸਰਪੰਚਾਂ ਕੋਲ ਹੁਣ ਪਿੰਡਾਂ ਦੇ ਵਿਕਾਸ ਲਈ ਫੰਡ ਨਹੀਂ ਹੋਣਗੇ। ਇਸ ਸਬੰਧੀ ਸਾਰੇ ਵਿਭਾਗਾਂ ਤੇ DC ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ ।


ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਚਾਇਤਾਂ ਭੰਗ ਕਰ ਕੇ ਜ਼ਮੀਨੀ ਪੱਧਰ ’ਤੇ ਲੋਕਤੰਤਰ ਦਾ ਕਤਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਤੋਂ ਅਸਤੀਫਾ ਮੰਗਿਆ ਤੇ ਇਸਨੇ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕੀਤਾ

error: Content is protected !!