ਵੱਡੀ ਖੁਸ਼ਕਾਬਰੀ: ਕੈਨੇਡਾ ਪੜਾਈ ਕਰਨ ਜਾਣਾ ਹੋਇਆ ਹੁਣ ਹੋਰ ਵੀ ਆਸਾਨ
ਵੀਓਪੀ ਬਿਊਰੋ – ਅੰਗਰੇਜ਼ੀ ਭਾਸ਼ਾ ਦੇ ਟੈਸਟ IELTS ਦੇ ਹਰ ਮੋਡਯੂਲ ‘ਚ 6 ਬੈਂਡ ਨਾ ਆਉਣ ਤੋਂ ਪ੍ਰੇਸ਼ਾਨ ਵਿਦਿਆਰਥੀਆਂ ਨੂੰ ਵੱਡੀ ਖੁਸ਼ਕਾਬਰੀ ਦੇਂਦੇ ਹੋਏ ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ ਦੱਸਿਆ ਹੈ ਕਿ ਜੇ ਵਿਦਿਆਰਥੀਆਂ ਦੇ IELTS ‘ਚ ਘੱਟੋ-ਘੱਟ 6 ਬੈਂਡ, (ਕਿਸੇ ਵੀ ਮੋਡਯੂਲ 5.5 ਬੈਂਡ ), ਵੀ ਹੋਣ ਤਾਂ ਵੀ ਉਹ ਹੁਣ SDS ਸਟਰੀਮ ਅੰਦਰ ਅਪਲਾਈ ਕਰ ਪਾਉਣਗੇ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿਚ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਨਾਲ ਸੰਬਧਿਤ ਅੰਗਰੇਜ਼ੀ ਭਾਸ਼ਾ ਦੇ ਨਿਯਮਾਂ ‘ਚ ਮਹੱਤਵਪੂਰਨ ਬਦਲਾਅ ਕੀਤੇ ਹਨ ਜਿਸਦੇ ਤਹਿਤ ਵਿਦਿਆਰਥੀ ਕੈਨੇਡਾ ਸਟੱਡੀ ਵੀਜ਼ਾ ਲਈ IELTS, ਯਾਂ PTE(ਅਕਾਦਮਿਕ), ਯਾਂ TOEFL iBT, ਯਾਂ CAEL, ਯਾਂ CELPIP (ਜਨਰਲ) ਟੈਸਟ ਨਾਲ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਅੱਗੇ ਵਿਦਿਆਰਥੀਆਂ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਦੇਂਦੇ ਹੋਏ ਕਿਹਾ ਕਿ ਪਿਰਾਮਿਡ ਈ ਸਰਵਿਸਿਜ਼ 3 ਸਤੰਬਰ ਤੋਂ ਵੱਖ-ਵੱਖ ਸ਼ਹਿਰਾਂ ‘ਚ ਸਿੱਖਿਆ ਮੇਲੇ ਲਗਾਉਣ ਜਾ ਰਹੀ ਹੈ ਜਿਸ ਵਿਚ ਕੈਨੇਡਾ ਦੀਆਂ 62 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਇਹ ਇਕ ਵੱਡਾ ਮੌਕਾ ਹੈ ਉਹ ਇਸ ਸਿੱਖਿਆ ਮੇਲੇ ‘ਚ ਭਾਗ ਲੈ ਕੇ ਆਪਣੇ ਵੀਜ਼ਾ ਲੱਗਣ ਦੀਆਂ ਸੰਭਾਵਨਾਵਾਂ ਦੀ ਜਰੂਰ ਪੜਚੋਲ ਕਰਵਾਉਣ। ਉਨ੍ਹਾਂ ਦੱਸਿਆ ਕਿ ਐਸ.ਡੀ.ਐਸ. ਤਹਿਤ ਜਨਵਰੀ ਦੇ ਦਾਖਲੇ ਲਈ ਵੱਖ-ਵੱਖ ਕਾਲਜਾਂ ਵਿੱਚ 1700 ਤੋਂ ਵੱਧ ਸੀਟਾਂ ਉਪਲਬਧ ਹਨ।
ਉਨ੍ਹਾਂ ਦੱਸਿਆ ਕੀ ਸਿੱਖਿਆ ਮੇਲੇ ‘ਚ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਮੌਕੇ ਤੇ ਆਫ਼ਰ ਲੈਟਰ ਅਤੇ 10000 CAD ਤੱਕ ਦੀ ਸਕਾਲਰਸ਼ਿਪ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਹੋਰ ਤਾਂ ਹੋਰ ਕਈ ਕਾਲਜਾਂ ਵੱਲੋਂ ਐਪਲੀਕੇਸ਼ਨ ਫੀਸ ਤੇ ਭਾਰੀ ਛੂਟ ਵੀ ਦਿੱਤੀ ਜਾ ਰਹੀ ਹੈ। ਜਿਸਦਾ ਤੁਸੀਂ ਜਰੂਰ ਲਾਹਾ ਲੈਣ।
ਇਹ ਸਿੱਖਿਆ ਮੇਲੇ:
• 3 ਸਤੰਬਰ ਨੂੰ ਹੋਟਲ ਕਿੰਗਜ਼, ਜਲੰਧਰ ਵਿਖੇ,
• 4 ਸਤੰਬਰ ਨੂੰ ਹੋਟਲ ਰੀਜੇਂਟਾ ਸੈਂਟਰਲ ਕਲਾਸਿਕ, ਲੁਧਿਆਣਾ ਵਿਖੇ
• 5 ਸਤੰਬਰ ਨੂੰ ਹੋਟਲ ਚੋਖਾ ਐਮਪਾਇਰ, ਮੋਗਾ ਵਿਖੇ
• 6 ਸਤੰਬਰ ਨੂੰ ਹੋਟਲ ਕ੍ਰਿਸ਼ਨਾ ਕਾਂਟੀਨੈਂਟਲ, ਬਠਿੰਡਾ ਵਿਖੇ
• 8 ਸਤੰਬਰ ਨੂੰ ਹੋਟਲ ਅਰੋਮਾ, ਚੰਡੀਗੜ੍ਹ ਵਿਖੇ
• 9 ਸਤੰਬਰ ਨੂੰ ਹੋਟਲ ਨਰਾਇਣ ਕਾਂਟੀਨੈਂਟਲ, ਪਟਿਆਲਾ ਵਿਖੇ ਅਤੇ
• 11 ਸਤੰਬਰ ਨੂੰ ਹੁਸ਼ਿਆਰਪੁਰ ‘ਚ ਸਥਿਤ ਪਿਰਾਮਿਡ ਦੇ ਦਫ਼ਤਰ ਵਿਖੇ ਆਯੋਜਿਤ ਕੀਤੇ ਜਾਣਗੇ।
ਵਧੇਰੇ ਜਾਣਕਾਰੀ ਲਈ ਵਿਦਿਆਰਥੀ 92563-92563 ਤੇ ਕਾਲ ਕਰਨ।