ਪੰਚਾਇਤਾਂ ਨੂੰ ਫੰਡ ਬੰਦ ਕਰਨ ‘ਤੇ ਮੁੱਖ ਮੰਤਰੀ ਮਾਨ ਦਾ ਵਿਰੋਧ, ਸੁਖਬੀਰ ਬਾਦਲ ਨੇ ਕਿਹਾ- ਸੀਐੱਮ ਮਾਨ ਸਿਰੇ ਦਾ ਨਿਖੇਧ ਬੰਦਾ

ਪੰਚਾਇਤਾਂ ਨੂੰ ਫੰਡ ਬੰਦ ਕਰਨ ‘ਤੇ ਮੁੱਖ ਮੰਤਰੀ ਮਾਨ ਦਾ ਵਿਰੋਧ, ਸੁਖਬੀਰ ਬਾਦਲ ਨੇ ਕਿਹਾ- ਸੀਐੱਮ ਮਾਨ ਸਿਰੇ ਦਾ ਨਿਖੇਧ ਬੰਦਾ

 

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਫੰਡ ਬੰਦ ਕਰਨ ਦੇ ਫੈਸਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਆ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ।

ਸੁਖਬੀਰ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤਾਂ ਨੂੰ ਭੰਗ ਕਰਨ ਅਤੇ ਉਨ੍ਹਾਂ ਦੇ ਲੈਣ ਦੇਣ ਦੇ ਖਰਚੇ ਬੰਦ ਕਰਨ ਵਾਲੇ ਗ਼ੈਰ ਕਾਨੂੰਨੀ ਆਦੇਸ਼ ਜਾਰੀ ਕਰਕੇ ਘਿਰੀ ਹੈ, ਇਹ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਕਿ ਸੂਬੇ ਦਾ ਮੁੱਖ ਮੰਤਰੀ ਸਿਰੇ ਦਾ ਨਲਾਇਕ ਅਤੇ ਨਿਖੇਧ ਹੈ, ਇਸ ਨੂੰ ਸਰਕਾਰ ਚਲਾਉਣ ਬਾਰੇ ਕੋਈ ਜਾਚ ਨਹੀਂ ਹੈ।

ਇਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਕਿ ਪੰਚਾਇਤਾਂ ਦੀਆਂ ਤਨਖਾਹਾਂ ਨੂੰ ਛੱਡ ਆਪ ਸਰਕਾਰ ਨੇ ਸਾਰੇ ਫੰਡ ਬੰਦ ਕਰ ਦਿੱਤੇ ਹਨ। ਪਹਿਲਾਂ ਤਾਂ ਸਰਕਾਰ ਨੇ ਪੰਚਾਇਤਾਂ ਭੰਗ ਕਰਕੇ ਪਿੰਡਾਂ ਦਾ ਵਿਕਾਸ ਰੋਕ ਕੇ ਲੋਕਾਂ ਨਾਲ ਧੋਖਾ ਕੀਤਾ ।ਫੇਰ ਲੋਕਤੰਤਰ ਦਾ ਗਲਾ ਘੁੱਟ ਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਬਰਖਾਸਤ ਕਰਨ ਦੀ ਕੋਸਿਸ਼ ਕੀਤੀ। ਫੇਰ ਹੁਣ ਮਾਣਯੋਗ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਵੀ ਫੈਸਲੇ ਦੀ ਭਾਵਨਾ ਨੂੰ ਸਰਕਾਰ ਧੋਖਾ ਦੇ ਰਹੀ ਹੈ ਕਿਉਂਕਿ ਫੈਸਲੇ ਮੁਤਾਬਿਕ ਪੰਚਾਇਤਾਂ ਦੇ ਸਾਰੇ ਅਧਿਕਾਰ ਬਹਾਲ ਹੋਣੇ ਚਾਹੀਦੇ ਹਨ ਪਰ ਸਰਕਾਰ ਕੇਵਲ ਤਨਖਾਹਾਂ ਦੇ ਕੇ ਸਾਰਨ ਦੀ ਗੱਲ ਕਰ ਰਹੀ ਹੈ ਜੋ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਹੈ।

error: Content is protected !!