ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੀ ਚੁਣੀ ਗਈ ਨਵੀ ਪ੍ਰਬੰਧਕੀ ਕਮੇਟੀ



ਜਤਿੰਦਰ ਪਿੰਕਲ ਬਣੇ ਜਨਰਲ ਸਕੱਤਰ
ਫਿ਼ਰੋਜ਼ਪੁਰ, (ਜਤਿੰਦਰ ਪਿੰਕਲ)ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਜੱਗ—ਜ਼ਾਹਿਰ ਕਰਦੇ ਆ ਰਹੇ ਪੱਤਰਕਾਰ ਭਾਈਚਾਰੇ ਵੱਲੋਂ ਬਣਾਏ ਸਤਲੁਜ਼ ਪ੍ਰੈਸ ਕਲੱਬ ਫਿ਼ਰੋਜ਼ਪੁਰ ਦੀ ਪ੍ਰਬੰਧਕੀ ਕਮੇਟੀ ਦੀ ਅੱਜ ਸਰਵਸੰਮਤੀ ਨਾਲ ਚੋਣ ਹੋਈ। ਹਰ ਖੇਤਰ ਵਿਚ ਚੰਗੀ ਸੂਹ ਰੱਖਣ ਵਾਲੇ ਪੱਤਰਕਾਰ ਭਾਈਚਾਰੇ ਦੀ ਹੋਈ ਇਸ ਚੋਣ ਵਿਚ ਜਿਥੇ ਸਰਬਸੰਮਤੀ ਨਾਲ ਗੁਰਨਾਮ ਸਿੰਘ ਸਿੱਧੂ ਨੂੰ ਪ੍ਰਧਾਨ ਚੁਣ ਲਿਆ ਗਿਆ, ਉਥੇ ਚੇਅਰਮੈਨ ਵਜੋਂ ਵਿਜੈ ਸ਼ਰਮਾ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ।
ਸਤਲੁਜ਼ ਪ੍ਰੈਸ ਕਲੱਬ ਫਿ਼ਰੋਜ਼ਪੁਰ ਦੀ ਹੋਈ ਚੋਣ ਵਿਚ ਮੁੱਖ ਸਲਾਹਕਾਰ ਵਜੋਂ ਜ਼ਸਮਿੰਦਰ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਸੰਧੂ, ਨਰਿੰਦਰ ਸਿੰਘ ਕੇਸਰ ਮੀਤ ਪ੍ਰਧਾਨ, ਜਤਿੰਦਰ ਪਿੰਕਲ ਜਨਰਲ ਸਕੱਤਰ, ਰਾਕੇਸ਼ ਕਪੂਰ ਖਜਾਨਚੀ, ਸਤਬੀਰ ਬਰਾੜ ਪ੍ਰੈਸ ਸਕੱਤਰ, ਮਨੀਸ਼ ਅਰੋੜਾ ਜੁਆਇੰਟ ਸਕੱਤਰ, ਸੁਖਵਿੰਦਰ ਸੁੱਖ ਕੋਆਰਡੀਨੇਟਰ ਅਤੇ ਸੁਖਵਿੰਦਰ ਸੁੱਖੀ ਨੂੰ ਦਫਤਰ ਸਕੱਤਰ ਚੁਣ ਲਿਆ ਗਿਆ।
ਆਪਣੀ ਟੀਮ ਚੁਨਣ ਉਪਰੰਤ ਗੱਲਬਾਤ ਕਰਦਿਆਂ ਪ੍ਰਧਾਨ ਗੁਰਨਾਮ ਸਿੰਘ ਗਾਮਾ ਨੇ ਸਪੱਸ਼ਟ ਕੀਤਾ ਕਿ ਸਾਡਾ ਫਰਜ਼ ਇਮਾਨਦਾਰੀ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਨਵੀਂ ਚੁਣੀ ਗਈ ਟੀਮ ਨੂੰ ਮੈਂ ਦਿਲੋਂ ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਕਿ ਇਕੱਤਰਤਾ ਵਿਚ ਕੰਮ ਕਰਕੇ ਭਾਈਚਾਰਾ ਬਣਿਆ ਰਹਿੰਦਾ ਹੈ।