ਚੰਦਰਯਾਨ-3 ਲਾਂਚ ਮੌਕੇ ਕਾਊਂਟਡਾਊਨ ਦੀ ਆਵਾਜ਼ ਦੇਣ ਵਾਲੀ ਇਸਰੋ ਵਿਗਿਆਨੀ ਦਾ ਦੇਹਾਂਤ

ਚੰਦਰਯਾਨ-3 ਲਾਂਚ ਮੌਕੇ ਕਾਊਂਟਡਾਊਨ ਦੀ ਆਵਾਜ਼ ਦੇਣ ਵਾਲੀ ਇਸਰੋ ਵਿਗਿਆਨੀ ਦਾ ਦੇਹਾਂਤ


ਵੀਓਪੀ ਬਿਊਰੋ, ਨੈਸ਼ਨਲ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੰਦਰਮਾ ਮਿਸ਼ਨ ਚੰਦਰਯਾਨ-3 ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਵਿਗਿਆਨੀ ਵਲਾਰਮਾਥੀ (Valarmathi) ਦਾ ਦੇਹਾਂਤ ਹੋ ਗਿਆ ਹੈ। ਤਾਮਿਲਨਾਡੂ ਦੀ ਰਹਿਣ ਵਾਲੀ ਵਲਾਰਮਾਥੀ ਨੇ ਸ਼ਨੀਵਾਰ ਨੂੰ ਚੇਨਈ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸਰੋ ਦੇ ਸਾਬਕਾ ਨਿਰਦੇਸ਼ਕ ਪੀ.ਵੀ. ਵੈਂਕਟਾਕ੍ਰਿਸ਼ਨਨ ਨੇ ਟਵੀਟ ਕਰਕੇ ਵਲਾਰਮਾਥੀ ਦੇ ਦਿਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਸ੍ਰੀਹਰੀਕੋਟਾ ਵਿੱਚ ਇਸਰੋ ਦੇ ਆਗਾਮੀ ਮਿਸ਼ਨਾਂ ਦੌਰਾਨ ਵਲਾਰਮਾਥੀ ਮੈਡਮ ਦੀ ਆਵਾਜ਼ ਹੁਣ ਕਾਊਂਟਡਾਊਨ ਵਿੱਚ ਨਹੀਂ ਸੁਣਾਈ ਦੇਵੇਗੀ।


ਦੱਸ ਦਈਏ ਕਿ ਚੰਦਰਯਾਨ-3 ਰਾਕੇਟ ਲਾਂਚ ਦੀ ਕਾਊਂਟਡਾਊਨ ‘ਚ ਵਾਲਰਾਮਥੀ ਨੇ ਆਪਣੀ ਆਵਾਜ਼ ਦਿੱਤੀ ਸੀ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਵਿਗਿਆਨੀ ਵਲਾਰਮਾਥੀ ਦਾ ਆਖਰੀ ਮਿਸ਼ਨ ਚੰਦਰਯਾਨ-3 ਹੀ ਸੀ, ਜਿਸ ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਉਸ ਸਮੇਂ ਦੌਰਾਨ ਤੁਸੀਂ ਲਾਂਚ ਮੌਕੇ ਕਾਊਂਟਡਾਊਨ ਦੀ ਜੋ ਆਵਾਜ਼ ਸੁਣੀ ਸੀ, ਉਹ ਵਲਾਰਮਾਥੀ ਦੀ ਸੀ।

error: Content is protected !!